pa_tn/LUK/08/43.md

1.2 KiB

(ਇਹ ਘਟਨਾ ਜੈਰੁਸ ਦੀ ਧੀ ਨੂੰ ਠੀਕ ਕਰਨ ਦੇ ਸਮੇਂ ਹੋਈ |)

ਲਹੂ ਵਹਿੰਦਾ ਸੀ

"ਲਹੂ ਦਾ ਵਹਿਣ ਸੀ|" ਸ਼ਾਇਦ ਉਸ ਦੀ ਕੁੱਖ ਤੋਂ ਲਹੂ ਵਹਿ ਰਿਹਾ ਸੀ ਜਦੋਂ ਕਿ ਇਹ ਸਹੀ ਸਮਾਂ ਨਹੀਂ ਸੀ| ਕੁਝ ਸਭਿਆਚਾਰਾਂ ਦੇ ਵਿੱਚ ਇਸ ਦਾ ਹਵਾਲਾ ਦੇਣ ਲਈ ਨਮਰ ਢੰਗ ਹੋ ਸਕਦਾ ਹੈ (ਦੇਖੋ: ਵਿਅੰਗ)

ਪਰ ਕਿਸੇ ਕੋਲੋਂ ਵੀ ਅਰਾਮ ਨਾ ਪਾਇਆ

"ਪਰ ਕੋਈ ਵੀ ਉਸ ਨੂੰ ਠੀਕ ਨਹੀਂ ਕਰ ਸਕਿਆ"

ਉਸ ਦੇ ਚੋਗੇ ਦੀ ਕੰਨੀ ਨੂੰ ਛੂਹਿਆ

"ਉਸ ਦੇ ਚੋਲੇ ਦਾ ਪੱਲਾ ਛੋਹਿਆ|" ਯਹੂਦੀ ਲੋਕ ਆਪਣੇ ਚੋਗਿਆ ਦੇ ਪੱਲਿਆਂ ਤੇ ਤਣੀਆਂ ਬੰਨਦੇ ਸਨ, ਜਿਵੇਂ ਪਰਮੇਸ਼ੁਰ ਦੀ ਬਿਵਸਥਾ ਵਿੱਚ ਹੁਕਮ ਦਿੱਤਾ ਗਿਆ ਸੀ| ਇਹ ਸੰਭਵ ਹੈ ਕਿ ਉਸ ਨੂੰ ਹੀ ਉਸ ਨੇ ਛੋਹਿਆ ਸੀ| "