pa_tn/LUK/08/40.md

2.3 KiB

ਭੀੜ ਨੇ ਉਸ ਦਾ ਸਵਾਗਤ ਕੀਤਾ

ਇਹ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ " ਭੀੜ ਨੇ ਖ਼ੁਸ਼ੀ ਨਾਲ ਉਸ ਦਾ ਸਵਾਗਤ ਕੀਤਾ "|

ਅਤੇ ਵੇਖੋ ਉਥੇ ਇੱਕ ਜੈਰੂਸ ਨਾਮ ਦਾ ਆਦਮੀ ਆਇਆ

ਸ਼ਬਦ "ਵੇਖੋ" ਸਾਨੂੰ ਕਹਾਣੀ ਦੇ ਵਿੱਚ ਨਵੇਂ ਵਿਅਕਤੀ ਦੇ ਬਾਰੇ ਦੱਸਦਾ ਹੈ| ਤੁਹਾਡੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ| ਅੰਗਰੇਜ਼ੀ ਵਿਚ ਇਸ ਤਰ੍ਹਾਂ ਹੈ, "ਉੱਥੇ ਇੱਕ ਆਦਮੀ ਸੀ ਜਿਸ ਦਾ ਨਾਮ ਜੈਰੂਸ ਸੀ|"

ਸਭਾ ਘਰ ਦੇ ਆਗੂਆਂ ਵਿੱਚੋਂ ਇੱਕ

“ਸਥਾਨਕ ਸਭਾ ਘਰ ਦੇ ਆਗੂਆਂ ਵਿੱਚੋਂ ਇੱਕ” ਜਾਂ “ਉਨ੍ਹਾਂ ਲੋਕਾਂ ਦਾ ਆਗੂ ਜੋ ਉਸ ਇਲਾਕੇ ਦੇ ਸਭਾ ਘਰ ਦੇ ਵਿੱਚ ਇਕੱਠੇ ਹੁੰਦੇ ਸਨ”

ਉਹ ਯਿਸੂ ਦੇ ਪੈਰਾਂ 'ਤੇ ਡਿੱਗ ਪਿਆ

  1. "ਯਿਸੂ ਦੇ ਪੈਰਾਂ ' ਤੇ ਮੱਥਾ ਟੇਕਿਆ" ਜਾਂ 2) "ਯਿਸੂ ਦੇ ਪੈਰਾਂ 'ਤੇ ਜ਼ਮੀਨ ਤੇ ਲੰਮਾ ਪੈ ਗਿਆ |” ਜੈਰੁਸ ਅਚਾਨਕ ਨਹੀਂ ਡਿੱਗਿਆ| ਉਸ ਨੇ ਇਹ ਯਿਸੂ ਲਈ ਨਿਮਰਤਾ ਅਤੇ ਆਦਰ ਦੀ ਨਿਸ਼ਾਨੀ ਦੇ ਤੌਰ ਕੀਤਾ|

ਉਹ ਮਰਨ ਕਿਨਾਰੇ ਸੀ

"ਉਹ ਮਰਨ ਵਾਲੀ ਸੀ," ਜਾਂ "ਉਹ ਮੌਤ ਦੇ ਨੇੜੇ ਸੀ"

ਪਰ ਉਹ ਜਾ ਰਿਹਾ ਸੀ

ਕੁਝ ਅਨੁਵਾਦਕਾਂ ਪਹਿਲਾਂ ਇਹ ਕਹਿਣ ਦੀ ਲੋੜ ਹੋਵੇਗੀ, "ਇਸ ਲਈ ਯਿਸੂ ਦੇ ਨਾਲ ਜਾਣ ਲਈ ਰਾਜ਼ੀ ਲੋੜ ਹੋ ਸਕਦੀ ਹੈ . ਆਦਮੀ "(ਵੇਖੋ: ਅਪ੍ਰਤੱਖ ਅਤੇ ਸਪਸ਼ੱਟ )

ਭੀੜ ਵਿੱਚ ਦੇ ਲੋਕ ਉਸ ਨੂੰ ਦਬਾ ਰਹੇ ਸਨ

"ਯਿਸੂ ਦੇ ਆਲੇ ਦੁਆਲੇ ਲੋਕ ਕੱਸ ਗਏ ਸਨ"