pa_tn/2CO/03/09.md

1.9 KiB

ਪੌਲੁਸ ਮੂਸਾ ਦੀ ਸ਼ਰਾ ਦੀ ਤੁਲਣਾ ਮਸੀਹ ਦੀ ਸੇਵਕਾਈ ਦੇ ਨਾਲ ਕਰਨਾ ਜਾਰੀ ਰੱਖਦਾ ਹੈ |

ਦੋਸ਼ੀ ਠਹਿਰਾਉਣ ਦੀ ਸੇਵਕਾਈ

ਇਹ ਪੰਕਤੀ ਸ਼ਰਾ ਦੇ ਨਾਲ ਸੰਬੰਧਿਤ ਹੈ ਜਿਹੜੀ ਸ਼ਰਾ ਪਰਮੇਸ਼ੁਰ ਨੇ ਮੂਸਾ ਨੂੰ ਦਿੱਤੀ ਸੀ | ਇਹ ਕੇਵਲ ਮਨੁੱਖ ਦੀ ਅਣਆਗਿਆਕਾਰੀ ਨੂੰ ਹੀ ਪਰਮੇਸ਼ੁਰ ਦੇ ਅੱਗੇ ਦਿਖਾ ਸਕਦੀ ਹੈ, ਜੋ ਮਨੁੱਖ ਨੂੰ ਮੌਤ ਦੇ ਲਈ ਦੋਸ਼ੀ ਠਹਿਰਾਉਂਦੀ ਹੈ |

ਧਰਮ ਦੀ ਸੇਵਕਾਈ

ਇਹ ਪੰਕਤੀ ਮਾਫ਼ੀ ਦੇ ਸੰਦੇਸ਼ ਦੇ ਨਾਲ ਸੰਬੰਧਿਤ ਹੈ ਜੋ ਯਿਸੂ ਮਸੀਹ ਦੇ ਦੁਆਰਾ ਦਿੱਤਾ ਗਿਆ | ਇਹ ਮਾਫ਼ੀ ਅਤੇ ਨਵਾਂ ਜੀਵਨ ਦਿੰਦਾ ਹੈ, ਸ਼ਰਾ ਵਾਂਗੂ ਨਹੀਂ ਜੋ ਕੇਵਲ ਮੌਤ ਦੇ ਲਈ ਦੋਸ਼ੀ ਠਹਿਰਾਉਂਦੀ ਹੈ |

ਬਹੁਤ ਜਿਆਦਾ ਮਹਿਮਾ ਦੇ ਨਾਲ

ਸ਼ਰਾ ਜੋ ਮਹਿਮਾ ਵਾਲੀ ਹੈ ਉਸ ਨਾਲੋਂ ਮਸੀਹ ਦੀ ਧਰਮ ਦੀ ਸੇਵਕਾਈ ਉਸ ਨਾਲੋਂ ਕੀਤੇ ਜਿਆਦਾ ਮਹਿਮਾ ਵਾਲੀ ਹੋਵੇਗੀ |

ਜੋ ਇੱਕ ਵਾਰ ਬਣਾਈ ਗਈ ਸੀ...ਕਿਉਂਜੋ ਜੇਕਰ

ਸ਼ਬਦ “ਜੋ” ਮੂਸਾ ਦੀ ਸ਼ਰਾ ਦੇ ਨਾਲ ਸੰਬੰਧਿਤ ਹੈ |

ਇਸ ਦੇ ਅਨੁਸਾਰ

“ਇਸ ਤਰ੍ਹਾਂ”

ਜੋ ਇਸ ਤੋਂ ਵਧੇਰੇ ਹੈ

“ਜੋ ਇਸ ਨਾਲੋਂ ਵਧੀਆ ਹੈ”

ਖ਼ਤਮ ਹੋ ਰਹੀ ਸੀ

“ਆਪਣਾ ਮਕਸਦ ਪੂਰਾ ਕਰ ਚੁੱਕੀ ਹੈ”