pa_tn/ROM/14/14.md

1.6 KiB

ਮੈਂ ਜਾਣਦਾ ਹਾਂ ਅਤੇ ਪ੍ਰਭੁ ਯਿਸੂ ਤੋਂ ਮੈਨੂੰ ਵਿਸ਼ਵਾਸ ਹੋਇਆ ਹੈ

“ਮੈਨੂੰ ਪ੍ਰਭੁ ਯਿਸੂ ਦੇ ਨਾਲ ਆਪਣੇ ਸੰਬੰਧ ਦੇ ਕਾਰਨ ਪੱਕਾ ਭਰੋਸਾ ਹੈ”

ਜਿਹੜਾ ਕਿਸੇ ਚੀਜ਼ ਨੂੰ ਅਸ਼ੁੱਧ ਮੰਨਦਾ ਹੈ ਉਹ ਉਸ ਦੇ ਲਈ ਅਸ਼ੁੱਧ ਹੈ

ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਵਿੱਚ ਕਰਨਾ ਚਾਹੀਦਾ ਹੈ: “ਜੇਕਰ ਕੋਈ ਵਿਅਕਤੀ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਫਿਰ ਇਹ ਉਸ ਵਿਅਕਤੀ ਲਈ ਅਸ਼ੁੱਧ ਹੈ ਅਤੇ ਇਸ ਨੂੰ ਉਸ ਦੇ ਕੋਲੋਂ ਦੂਰ ਰੱਖਣਾ ਚਾਹੀਦਾ ਹੈ |”

ਜੇਕਰ ਤੇਰੇ ਭੋਜਨ ਦੇ ਕਾਰਨ ਤੇਰਾ ਭਰਾ ਦੁੱਖੀ ਹੁੰਦਾ ਹੈ

“ਜੇਕਰ ਤੁਸੀਂ ਭੋਜਨ ਦੇ ਕਾਰਨ ਆਪਣੇ ਸਾਥੀ ਵਿਸ਼ਵਾਸੀ ਨੂੰ ਦੁੱਖੀ ਕਰਦੇ ਹੋ |” ਇੱਥੇ “ਸ਼ਬਦ “ਤੁਸੀਂ” ਉਸ ਦੇ ਲਈ ਹੈ ਜਿਹੜਾ ਵਿਸ਼ਵਾਸ ਦੇ ਵਿੱਚ ਮਜਬੂਤ ਹੈ ਅਤੇ ਸ਼ਬਦ “ਭਰਾ” ਉਸ ਦੇ ਲਈ ਜਿਹੜਾ ਵਿਸ਼ਵਾਸ ਦੇ ਵਿੱਚ ਕਮਜ਼ੋਰ ਹੈ |

ਤੂੰ ਪ੍ਰੇਮ ਦੇ ਨਾਲ ਨਹੀਂ ਚੱਲਦਾ

“ਫਿਰ ਤੂੰ ਪ੍ਰੇਮ ਨੂੰ ਪ੍ਰਗਟ ਨਹੀਂ ਕਰਦਾ”