pa_tn/MAT/07/03.md

2.2 KiB

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਯਿਸੂ ਮਸੀਹ ਲੋਕਾਂ ਦੇ ਸਮੂਹ ਦੇ ਨਾਲ ਗੱਲ ਕਰ ਰਿਹਾ ਹੈ ਕਿ ਉਹਨਾਂ ਦੇ ਨਾਲ ਵਿਅਕਤੀਗਤ ਰੂਪ ਵਿੱਚ ਕੀ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਦੀਆਂ ਉਦਾਹਰਣਾਂ ਇੱਕਵਚਨ ਹਨ, ਪਰ ਤੁਹਾਨੂੰ ਇਸ ਦਾ ਅਨੁਵਾਦ ਬਹੁਵਚਨ ਵਿੱਚ ਕਰਨ ਦੀ ਜ਼ਰੂਰਤ ਹੋ ਸਕਦੀ ਹੈ |

ਤੂੰ ਕਿਉਂ ਵੇਖਦਾ ਹੈਂ....ਤੂੰ ਕਿਵੇਂ ਕਹਿ ਸਕਦਾ ਹੈਂ

ਯਿਸੂ ਮਸੀਹ ਉਹਨਾਂ ਨੂੰ ਆਪਣੇ ਪਾਪਾਂ ਅਤੇ ਗ਼ਲਤੀਆਂ ਤੇ ਦੇਖਣ ਦੀ ਚੇਤਾਵਨੀ ਦਿੰਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੱਖ.....ਸ਼ਤੀਰ

ਇਹ ਇੱਕ ਵਿਅਕਤੀ ਦੀਆਂ ਘੱਟ ਮਹੱਤਵਪੂਰਨ ਗ਼ਲਤੀਆਂ ਅਤੇ ਜਿਆਦਾ ਮਹੱਤਵਪੂਰਨ ਗ਼ਲਤੀਆਂ ਦੇ ਲਈ ਅਲੰਕਾਰ ਹੈ | (ਦੇਖੋ : ਅਲੰਕਾਰ)

ਭਰਾ

ਇਹ ਸਾਥੀ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ, ਨਾ ਕਿ ਭਰਾ ਜਾਂ ਗੁਆਂਢੀ ਦੇ ਨਾਲ |

ਅੱਖ

ਇਹ ਜੀਵਨ ਦੇ ਲਈ ਅਲੰਕਾਰ ਹੈ |

ਕੱਖ

“ਧੱਬਾ” (UDB) ਜਾਂ “ਕਣ” ਜਾਂ “ਧੂੜ ਦਾ ਕਿਣਕਾ |” ਉਸ ਛੋਟੀ ਚੀਜ਼ ਲਈ ਇੱਕ ਸ਼ਬਦ ਦਾ ਇਸਤੇਮਾਲ ਕਰੋ ਜਿਹੜੀ ਆਮ ਤੌਰ ਤੇ ਵਿਅਕਤੀ ਦੇ ਅੱਖ ਵਿੱਚ ਪੈ ਜਾਂਦੀ ਹੈ | ਸ਼ਤੀਰ

ਦਰੱਖਤ ਦਾ ਵੱਡਾ ਹਿੱਸਾ ਜਿਹੜਾ ਕੱਟ ਦਿੱਤਾ ਗਿਆ ਹੈ, ਲੱਕੜ ਦਾ ਇੱਕ ਵੱਡਾ ਹਿੱਸਾ ਜਿੰਨਾ ਮਨੁੱਖ ਦੀ ਅੱਖ ਵਿੱਚ ਜਾ ਸਕਦਾ ਹੈ | (ਹੱਦ ਤੋਂ ਵੱਧ)