pa_tn/3JN/01/11.md

2.7 KiB

ਬੁਰਾਈ ਦੀ ਰੀਸ ਨਾ ਕਰੋ

“ਉਹਨਾਂ ਬੁਰੀਆਂ ਚੀਜ਼ਾਂ ਦੀ ਨਕਲ ਨਾ ਕਰੋ ਜੋ ਲੋਕ ਕਰਦੇ ਹਨ”

ਪਰ ਭਲਾ

ਇੱਥੇ ਸ਼ਬਦ ਛੱਡੇ ਗਏ ਹਨ ਪਰ ਉਹ ਸਮਝ ਆਉਂਦੇ ਹਨ | ਸਮਾਂਤਰ ਅਨੁਵਾਦ: “ਪਰ ਉਹਨਾਂ ਭਲੀਆਂ ਚੀਜ਼ਾਂ ਦੀ ਨਕਲ ਕਰੋ ਜੋ ਲੋਕ ਕਰਦੇ ਹਨ |” (ਦੇਖੋ: ਅੰਡਾਕਾਰ )

ਪਰਮੇਸ਼ੁਰ ਤੋਂ ਹੈ

“ਪਰਮੇਸ਼ੁਰ ਦਾ ਹੈ”

ਉਹ ਨੇ ਪਰਮੇਸ਼ੁਰ ਨੂੰ ਨਹੀਂ ਵੇਖਿਆ

ਸਮਾਂਤਰ ਅਨੁਵਾਦ: “ਉਹ ਪਰਮੇਸ਼ੁਰ ਦਾ ਨਹੀਂ ਹੈ” ਜਾਂ “ਉਹ ਪਰਮੇਸ਼ੁਰ ਤੇ ਵਿਸ਼ਵਾਸ ਨਹੀਂ ਕਰਦਾ”

ਦਿਯੁਤ੍ਰਿਫੇਸ ਦੀ ਸਭਨਾਂ ਨੇ ਗਵਾਹੀ ਦਿੱਤੀ ਹੈ

ਸਮਾਂਤਰ ਅਨੁਵਾਦ: “ਹਰੇਕ ਵਿਸ਼ਵਾਸੀ ਜਿਹੜਾ ਦਿਯੁਤ੍ਰਿਫੇਸ ਨੂੰ ਜਾਣਦਾ ਹੈ ਉਹ ਉਸ ਦੇ ਬਾਰੇ ਬੋਲਦਾ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਦਿਯੁਤ੍ਰਿਫੇਸ

ਇਹ ਉਹ ਮਨੁੱਖ ਹੈ ਜਿਸ ਨੂੰ ਯੂਹੰਨਾ ਚਾਹੁੰਦਾ ਹੈ ਕਿ ਜਦੋਂ ਉਹ ਆਵੇ ਤਾਂ ਗਾਯੁਸ ਅਤੇ ਸਭਾ ਇਸ ਦਾ ਸਵਾਗਤ ਕਰੇ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਅਤੇ ਸਚਿਆਈ ਆਪ ਵੀ

“ਅਤੇ ਸਚਿਆਈ ਆਪ ਵੀ ਉਸ ਦੇ ਬਾਰੇ ਬੋਲਦੀ ਹੈ |” ਇੱਥੇ “ਸਚਾਈ” ਨੂੰ ਇੱਕ ਬੋਲਣ ਵਾਲੇ ਵਿਅਕਤੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ | ਸਮਾਂਤਰ ਅਨੁਵਾਦ: “ਅਤੇ ਜੋ ਉਹ ਉਸ ਦੇ ਬਾਰੇ ਕਹਿੰਦੇ ਹਨ ਉਹ ਸੱਚ ਹੈ |” (ਦੇਖੋ: ਮੂਰਤ))

ਅਸੀਂ ਵੀ ਗਵਾਹੀ ਦਿੰਦੇ ਹਾਂ

ਇਥੇ “ਅਸੀਂ” ਯੂਹੰਨਾ ਅਤੇ ਉਸ ਦੇ ਸਾਥੀਆਂ ਨਾਲ ਸੰਬੰਧਿਤ ਹੈ | ਇਸ ਵਿੱਚ ਗਾਯੁਸ ਸ਼ਾਮਿਲ ਨਹੀਂ ਹੈ | ਸਮਾਂਤਰ ਅਨੁਵਾਦ: “ਅਸੀਂ ਵੀ ਦਿਯੁਤ੍ਰਿਫੇਸ ਦੇ ਬਾਰੇ ਬੋਲਦੇ ਹਾਂ |” (ਦੇਖੋ: ਉਚੇਚਾ ਅਲੰਕਾਰ)

ਤੁਸੀਂ ਜਾਣਦੇ ਹੋ

ਸ਼ਬਦ “ਤੁਸੀਂ” ਇੱਕਵਚਨ ਹੈ ਅਤੇ ਗਾਯੁਸ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ)