pa_tn/MAT/11/09.md

2.4 KiB

ਯਿਸੂ ਯੂਹੰਨਾ ਦੇ ਬਾਰੇ ਭੀੜ ਦੇ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ |

ਪਰ ਤੁਸੀਂ ਕੀ ਦੇਖਣ ਗਏ ਸੀ

ਇਹ ਯੂਹੰਨਾ ਦੇ ਬਾਰੇ ਅਲੰਕ੍ਰਿਤ ਪ੍ਰਸ਼ਨਾਂ ਦੀ ਲੜੀ ਨੂੰ ਜਾਰੀ ਰੱਖਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਪਰ ਤੁਸੀਂ ਬਾਹਰ ਕੀ ਦੇਖਣ ਗਏ ਸੀ

ਇੱਕ ਨਬੀ ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ

“ਤੁਸੀਂ” ਦਾ ਬਹੁਵਚਨ ਭੀੜ ਦੇ ਨਾਲ ਸਬੰਧਿਤ ਹੈ |

ਨਬੀ ਦੇ ਨਾਲੋਂ ਵੀ ਇੱਕ ਵੱਡਾ

“ਇੱਕ ਆਮ ਨਬੀ ਨਹੀਂ” ਜਾਂ “ਇੱਕ ਆਮ ਨਬੀ ਤੋਂ ਜਿਆਦਾ ਮਹੱਤਵਪੂਰਨ”

ਇਹ ਉਹ ਹੈ

“ਇਹ” ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਸਬੰਧਿਤ ਹੈ |

ਇਹ ਉਹੋ ਹੈ ਜਿਸ ਦੇ ਬਾਰੇ ਲਿਖਿਆ ਹੋਇਆ ਹੈ

ਪੜਨਾਂਵ “ਉਹ” ਅਗਲੀ ਪੰਕਤੀ ਵਿੱਚ “ਮੇਰੇ ਦੂਤ” ਦੇ ਨਾਲ ਸਬੰਧਿਤ ਹੈ |

ਵੇਖ, ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜਿਹੜਾ ਤੇਰੇ ਅੱਗੇ ਮੇਰਾ ਰਾਹ ਤਿਆਰ ਕਰੇਗਾ ||

ਯਿਸੂ ਇਹ ਮਲਾਕੀ ਦੇ ਵਿਚੋਂ ਬੋਲ ਰਿਹਾ ਹੈ ਅਤੇ ਕਹਿੰਦਾ ਹੈ ਮਲਾਕੀ 3:1 ਵਿੱਚ ਯੂਹੰਨਾ ਉਹ ਦੂਤ ਸੀ |

ਮੈਂ ਆਪਣਾ ਦੂਤ ਭੇਜਦਾ ਹਾਂ

ਪੜਨਾਂਵ “ਮੈਂ” ਅਤੇ “ਮੇਰਾ” ਪਰਮੇਸ਼ੁਰ ਦੇ ਨਾਲ ਸਬੰਧਿਤ ਹਨ | ਪੁਰਾਣੇ ਨੇਮ ਦੀ ਇਸ ਭਵਿੱਖਬਾਣੀ ਦਾ ਲੇਖਕ ਓਹੀ ਲਿਖ ਰਿਹਾ ਹੈ ਜਿਹੜਾ ਪਰਮੇਸ਼ੁਰ ਨੇ ਕਿਹਾ | ਤੇਰੇ ਅੱਗੇ

“ਤੇਰੇ ਸਾਹਮਣੇ” ਜਾਂ “ਤੇਰੇ ਅੱਗੇ ਜਾਣ ਲਈ |” ਪੜਨਾਂਵ “ਤੁਸੀਂ” ਇੱਕ ਵਚਨ ਹੈ ਕਿਉਂਕਿ ਇਸ ਵਿੱਚ ਪਰਮੇਸ਼ੁਰ ਮਸੀਹ ਦੇ ਨਾਲ ਗੱਲ ਕਰ ਰਿਹਾ ਹੈ | (ਦੇਖੋ: ਤੁਸੀਂ ਦੇ ਰੂਪ)