ਯਿਸੂ ਯੂਹੰਨਾ ਦੇ ਬਾਰੇ ਭੀੜ ਦੇ ਨਾਲ ਗੱਲ ਕਰਨਾ ਜਾਰੀ ਰੱਖਦਾ ਹੈ | # ਪਰ ਤੁਸੀਂ ਕੀ ਦੇਖਣ ਗਏ ਸੀ ਇਹ ਯੂਹੰਨਾ ਦੇ ਬਾਰੇ ਅਲੰਕ੍ਰਿਤ ਪ੍ਰਸ਼ਨਾਂ ਦੀ ਲੜੀ ਨੂੰ ਜਾਰੀ ਰੱਖਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ) # ਪਰ ਤੁਸੀਂ ਬਾਹਰ ਕੀ ਦੇਖਣ ਗਏ ਸੀ ਇੱਕ ਨਬੀ ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ “ਤੁਸੀਂ” ਦਾ ਬਹੁਵਚਨ ਭੀੜ ਦੇ ਨਾਲ ਸਬੰਧਿਤ ਹੈ | # ਨਬੀ ਦੇ ਨਾਲੋਂ ਵੀ ਇੱਕ ਵੱਡਾ “ਇੱਕ ਆਮ ਨਬੀ ਨਹੀਂ” ਜਾਂ “ਇੱਕ ਆਮ ਨਬੀ ਤੋਂ ਜਿਆਦਾ ਮਹੱਤਵਪੂਰਨ” # ਇਹ ਉਹ ਹੈ “ਇਹ” ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਸਬੰਧਿਤ ਹੈ | # ਇਹ ਉਹੋ ਹੈ ਜਿਸ ਦੇ ਬਾਰੇ ਲਿਖਿਆ ਹੋਇਆ ਹੈ ਪੜਨਾਂਵ “ਉਹ” ਅਗਲੀ ਪੰਕਤੀ ਵਿੱਚ “ਮੇਰੇ ਦੂਤ” ਦੇ ਨਾਲ ਸਬੰਧਿਤ ਹੈ | # ਵੇਖ, ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜਿਹੜਾ ਤੇਰੇ ਅੱਗੇ ਮੇਰਾ ਰਾਹ ਤਿਆਰ ਕਰੇਗਾ || ਯਿਸੂ ਇਹ ਮਲਾਕੀ ਦੇ ਵਿਚੋਂ ਬੋਲ ਰਿਹਾ ਹੈ ਅਤੇ ਕਹਿੰਦਾ ਹੈ ਮਲਾਕੀ 3:1 ਵਿੱਚ ਯੂਹੰਨਾ ਉਹ ਦੂਤ ਸੀ | # ਮੈਂ ਆਪਣਾ ਦੂਤ ਭੇਜਦਾ ਹਾਂ ਪੜਨਾਂਵ “ਮੈਂ” ਅਤੇ “ਮੇਰਾ” ਪਰਮੇਸ਼ੁਰ ਦੇ ਨਾਲ ਸਬੰਧਿਤ ਹਨ | ਪੁਰਾਣੇ ਨੇਮ ਦੀ ਇਸ ਭਵਿੱਖਬਾਣੀ ਦਾ ਲੇਖਕ ਓਹੀ ਲਿਖ ਰਿਹਾ ਹੈ ਜਿਹੜਾ ਪਰਮੇਸ਼ੁਰ ਨੇ ਕਿਹਾ | ਤੇਰੇ ਅੱਗੇ “ਤੇਰੇ ਸਾਹਮਣੇ” ਜਾਂ “ਤੇਰੇ ਅੱਗੇ ਜਾਣ ਲਈ |” ਪੜਨਾਂਵ “ਤੁਸੀਂ” ਇੱਕ ਵਚਨ ਹੈ ਕਿਉਂਕਿ ਇਸ ਵਿੱਚ ਪਰਮੇਸ਼ੁਰ ਮਸੀਹ ਦੇ ਨਾਲ ਗੱਲ ਕਰ ਰਿਹਾ ਹੈ | (ਦੇਖੋ: ਤੁਸੀਂ ਦੇ ਰੂਪ)