pa_tn/LUK/08/47.md

2.3 KiB

(ਯਿਸੂ ਉਸ ਔਰਤ ਨਾਲ ਗੱਲ ਕਰਨੀ ਜਾਰੀ ਰੱਖਦਾ ਹੈ, ਜਦ ਉਹ ਜੈਰੁਸ ਦੀ ਧੀ ਨੂੰ ਠੀਕ ਕਰਨ ਲਈ ਜਾ ਰਿਹਾ ਸੀ|)

ਕਿ ਉਸ ਨੂੰ ਲੁਕਾ ਨਾ ਸਕੀ ਜੋ ਉਹ ਨੇ ਕੀਤਾ ਸੀ

"ਕਿ ਉਹ ਇਸ ਨੂੰ ਗੁਪਤ ਨਾ ਰੱਖ ਸਕੀ ਕਿ ਉਸ ਨੇ ਯਿਸੂ ਨੂੰ ਛੋਹਿਆ ਸੀ"

ਮੌਜੂਦਗੀ ਵਿੱਚ

"ਦੀ ਦ੍ਰਿਸ਼ਟੀ ਵਿੱਚ" ਜਾਂ "ਦੀ ਸੁਣਵਾਈ ਵਿੱਚ" ਜਾਂ "ਅੱਗੇ"

ਯਿਸੂ ਅੱਗੇ ਡਿੱਗ ਪਈ

ਸੰਭਵ ਮਤਲਬ ਹਨ 1) "ਉਸ ਨੇ ਯਿਸੂ ਦੇ ਸਾਮ੍ਹਣੇ ਝੁਕ ਕੇ ਮੱਥਾ ਟੇਕਿਆ" ਜਾਂ 2) "ਉਹ ਔਰਤ ਯਿਸੂ ਦੇ ਪੈਰ 'ਤੇ ਜ਼ਮੀਨ' ਤੇ ਲੇਟ ਗਈ|" ਉਹ ਅਚਾਨਕ ਨਹੀਂ ਡਿੱਗੀ| ਉਸ ਨੇ ਇਹ ਯਿਸੂ ਲਈ ਨਿਮਰਤਾ ਅਤੇ ਆਦਰ ਦੀ ਨਿਸ਼ਾਨੀ ਦੇ ਤੌਰ ਤੇ ਕੀਤਾ|

ਬੇਟੀ

ਇਹ ਇੱਕ ਔਰਤ ਨਾਲ ਗੱਲ ਕਰਨ ਦਾ ਨਮਰ ਢੰਗ ਸੀ| ਤੁਹਾਡੀ ਭਾਸ਼ਾ ਵਿੱਚ ਇਸ ਨਮ੍ਰਤਾ ਨੂੰ ਦਿਖਾਉਣ ਦਾ ਹੋਰ ਢੰਗ ਹੋ ਸਕਦਾ ਹੈ|

ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ

"ਤੇਰੀ ਨਿਹਚਾ ਦੇ ਕਾਰਨ ਤੂੰ ਠੀਕ ਹੋਈ ਹੈਂ|" "ਨਿਹਚਾ" ਦਾ ਵਿਚਾਰ ਇੱਕ ਕ੍ਰਿਆ ਦੇ ਨਾਲ ਅਨੁਵਾਦ ਕੀਤਾ ਜਾ ਸਕਦਾ ਹੈ: "ਕਿਉਂਕਿ ਤੂੰ ਵਿਸ਼ਵਾਸ ਕੀਤਾ, ਇਸ ਲਈ ਤੂੰ ਚੰਗੀ ਹੋ ਗਈ|"

ਸ਼ਾਂਤੀ ਨਾਲ ਜਾ

ਇਹ "ਅਲਵਿਦਾ" ਕਹਿਣ ਦਾ ਢੰਗ ਹੈ ਅਤੇ ਉਸੇ ਵੇਲੇ ਬਰਕਤ ਦੇਣ ਦਾ ਵੀ ਇੱਕ ਢੰਗ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਜਦੋਂ ਤੂੰ ਜਾਂਦੀ ਹੈਂ ਤਾਂ ਅੱਗੇ ਤੋਂ ਚਿੰਤਾ ਨਾ ਕਰੀਂ” ਜਾਂ “ਜਦੋਂ ਤੂੰ ਜਾਂਦੀ ਹੈ ਪਰਮੇਸ਼ੁਰ ਤੈਨੂੰ ਸ਼ਾਂਤੀ ਦੇਵੇ” (UDB)|