pa_tn/LUK/08/16.md

2.7 KiB

(ਯਿਸੂ ਆਪਣੇ ਚੇਲਿਆਂ ਨਾਲ ਗੱਲ ਕਰਨੀ ਜਾਰੀ ਰੱਖਦਾ ਹੈ|)

ਦੀਵਾ

ਇਹ ਇੱਕ ਛੋਟਾ ਜਿਹਾ ਕਟੋਰਾ ਹੁੰਦਾ ਸੀ ਜਿਸ ਦੇ ਵਿੱਚ ਇੱਕ ਬੱਤੀ ਹੈ ਅਤੇ ਬਾਲਣ ਲਈ ਜੈਤੂਨ ਦਾ ਤੇਲ ਹੁੰਦਾ ਸੀ|

ਸ਼ਮਾਦਾਨ

"ਇੱਕ ਮੇਜ਼" ਜਾਂ "ਅਲਮਾਰੀ ਦਾ ਖਾਨਾ”

ਕੁਝ ਲੁਕਿਆ ਹੋਇਆ ਨਹੀਂ ਹੈ, ਜੋ ਜਾਣਿਆ ਨਾ

ਇਸ ਦਾ ਸਕਾਰਾਤਮਕ ਅਨੁਵਾਦ ਕੀਤਾ ਜਾ ਸਕਦਾ ਹੈ "ਹਰ ਚੀਜ਼ ਜੋ ਗੁਪਤ ਹੈ ਉਹ ਪ੍ਰਗਟ ਕੀਤੀ ਜਾਵੇਗੀ|”

ਨਾ ਹੀ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ ਅਤੇ ਚਾਨਣ ਵਿੱਚ ਨਾ ਲਿਆਂਦਾ ਜਾਵੇਗਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ "ਅਤੇ ਸਭ ਕੁਝ ਜੋ ਕਿ ਗੁਪਤ ਹੈ, ਜਾਣਿਆ ਜਾਵੇਗਾ ਅਤੇ ਚਾਨਣ ਵਿੱਚ ਲਿਆਂਦਾ ਜਾਵੇਗਾ|"

ਜਿਵੇਂ ਤੁਸੀਂ ਸੁਣਦੇ ਹੋ

ਇਸ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ "ਜੋ ਮੈਂ ਤੁਹਾਨੂੰ ਦੱਸਦਾ ਹਾਂ ਉਸ ਨੂੰ ਤੁਸੀਂ ਜਿਵੇਂ ਸੁਣਦੇ ਹੋ" ਜਾਂ "ਜਿਵੇਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਸੁਣਦੇ ਹੋ |" (ਦੇਖੋ: ਸਪਸ਼ੱਟ ਅਤੇ ਅਪ੍ਰਤੱਖ)

ਜਿਸ ਕੋਲ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ, "ਜਿਸ ਨੂੰ ਸਮਝ ਹੈ" ਜਾਂ "ਜੋ ਕੋਈ ਉਸ ਨੂੰ ਪ੍ਰਾਪਤ ਕਰਦਾ ਹੈ ਜੋ ਮੈਂ ਸਿਖਾਉਂਦਾ ਹਾਂ "

ਉਸ ਨੂੰ ਹੋਰ ਦਿੱਤਾ ਜਾਵੇਗਾ

"ਉਸ ਨੂੰ ਹੋਰ ਦਿੱਤਾ ਜਾਵੇਗਾ|" ਇਸ ਦਾ ਅਨੁਵਾਦ ਕਿਰਿਆਸ਼ੀਲ ਕਿਰਿਆ ਦੇ ਨਾਲ ਵੀ ਕੀਤਾ ਜਾ ਸਕਦਾ ਹੈ: "ਪਰਮੇਸ਼ੁਰ ਉਸ ਨੂੰ ਹੋਰ ਵੀ ਦੇਵੇਗਾ|" (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਜਿਸ ਕੋਲ ਨਹੀਂ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ "ਜਿਸ ਦੇ ਕੋਲ ਸਮਝ ਨਹੀਂ ਹੈ" ਜਾਂ "ਜੋ ਕੋਈ ਉਸ ਨੂੰ ਪ੍ਰਾਪਤ ਨਹੀ ਕਰਦਾ ਜੋ ਮੈਂ ਸਿਖਾਉਂਦਾ ਹਾਂ| "