pa_tn/ACT/05/03.md

15 lines
1.8 KiB
Markdown
Raw Permalink Normal View History

2017-08-29 21:15:17 +00:00
# ਸ਼ਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਹੈ
ਪਤਰਸ ਨੇ ਹਨਾਨਿਯਾ ਨੂੰ ਝਿੜਕਣ ਦੇ ਲਈ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਕੀਤਾ | (ਦੇਖੋ: ਅਲੰਕ੍ਰਿਤ ਪ੍ਰਸ਼ਨ)
# ਤੇਰਾ ਆਪਣਾ ਨਹੀਂ ਰਿਹਾ...ਤੇਰੇ ਵੱਸ ਵਿੱਚ ਨਹੀਂ ਸੀ
ਪਤਰਸ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਹਨਾਨਿਯਾ ਨੂੰ ਉਹ ਗੱਲਾਂ ਯਾਦ ਕਰਾਉਣ ਦੇ ਲਈ ਕਰਦਾ ਹੈ ਜਿਹੜੀਆਂ ਉਹ ਪਹਿਲਾਂ ਹੀ ਜਾਣਦਾ ਸੀ: ਕਿ ਪੈਸਾ ਅਜੇ ਵੀ ਹਨਾਨਿਯਾ ਦਾ ਸੀ ਅਤੇ ਕਿ ਇਹ ਅਜੇ ਵੀ ਹਨਾਨਿਯਾ ਦੇ ਵੱਸ ਵਿੱਚ ਸੀ |
# ਤੂੰ ਆਪਣੇ ਮਨ ਵਿੱਚ ਇਹ ਗੱਲ ਕਿਵੇਂ ਸੋਚੀ ?
ਪਤਰਸ ਨੇ ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਹਨਾਨਿਯਾ ਨੂੰ ਝਿੜਕਣ ਦੇ ਲਈ ਕੀਤਾ |
# ਜੁਆਨ ਅੱਗੇ ਆਏ
ਸ਼ਾਬਦਿਕ ਰੂਪ ਵਿੱਚ, “ਜੁਆਨ ਮਨੁੱਖ ਖੜ੍ਹੇ ਹੋਏ...” | ਇਹ ਕੰਮ ਨੂੰ ਸ਼ੁਰੂ ਕਰਨ ਦਾ ਇੱਕ ਪ੍ਰਗਟਾਵਾ ਹੈ |
# ਉਸ ਨੂੰ ਬਾਹਰ ਲੈ ਗਏ ਅਤੇ ਉਸ ਨੂੰ ਦੱਬ ਦਿੱਤਾ |
ਜਦੋਂ ਕੋਈ ਮਰ ਜਾਂਦਾ ਹੈ, ਤਾਂ ਆਮ ਤੌਰ ਤੇ ਦਫਨਾਉਣ ਦੇ ਲਈ ਸਰੀਰ ਨੂੰ ਤਿਆਰ ਕਰਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ | ਇਸ ਤਰ੍ਹਾਂ ਲੱਗਦਾ ਹੈ ਕਿ ਹਨਾਨਿਯਾ ਦੇ ਲਈ ਇਹ ਨਹੀਂ ਕੀਤਾ ਗਿਆ |