pa_tn/ROM/12/19.md

3.5 KiB
Raw Blame History

ਪੌਲੁਸ ਵਿਸ਼ਵਾਸੀਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਜਿਹੜੇ ਤੁਹਾਡੇ ਨਾਲ ਬੁਰਿਆਈ ਕਰਦੇ ਹਨ ਉਹਨਾਂ ਦੇ ਨਾਲ ਕਿਵੇਂ ਵਿਹਾਰ ਕਰਨਾ ਹੈ | ਇਹ ਭਾਗ 12:17 ਵਿੱਚ ਸ਼ੁਰੂ ਹੁੰਦਾ ਹੈ |

ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਵੱਟਾ ਲਵਾਂਗਾ

ਇਹਨਾਂ ਪੰਕਤੀਆਂ ਦਾ ਇੱਕੋ ਹੀ ਅਰਥ ਹੈ ਅਤੇ ਜ਼ੋਰ ਦੇਣ ਲਈ ਇਸਤੇਮਾਲ ਕੀਤੀਆਂ ਗਈਆਂ ਹਨ | ਸਮਾਂਤਰ ਅਨੁਵਾਦ: “ਮੈਂ ਨਿਸ਼ਚਿਤ ਹੀ ਤੁਹਾਡਾ ਬਦਲਾ ਲਵਾਂਗਾ |” (ਦੇਖੋ: ਨਕਲ)

ਤੇਰਾ ਵੈਰੀ...ਉਸ ਨੂੰ ਖੁਆ...ਉਸ ਨੂੰ ਪਿਲਾ...ਜੇ ਤੂੰ ਇਸ ਤਰ੍ਹਾਂ ਕਰਦਾ ਹੈਂ, ਤੂੰ ਢੇਰ ਲਵੇਂਗਾ..ਬੁਰਾਈ ਤੋਂ ਹਾਰ ਨਾ ਜਾਓ ਪਰ ਬੁਰਾਈ ਨੂੰ ਜਿੱਤ ਲਵੋ

“ਤੂੰ” ਅਤੇ “ਤੇਰਾ” ਦੀਆਂ ਸਾਰੀਆਂ ਕਿਸਮਾਂ ਇੱਕ ਵਿਅਕਤੀ ਨੂੰ ਹੀ ਸੰਬੋਧਿਤ ਕਰਦੀਆਂ ਹਨ | (ਦੇਖੋ: ਤੁਸੀਂ ਦੇ ਰੂਪ)

ਪਰ ਜੇਕਰ ਤੇਰਾ ਵੈਰੀ ਭੁੱਖਾ ਹੈ...ਉਸ ਦਾ ਸਿਰ

12:20 ਵਿੱਚ ਪੌਲੁਸ ਧਰਮ ਸ਼ਾਸ਼ਤਰ ਦੇ ਇੱਕ ਹੋਰ ਹਿੱਸੇ ਨੂੰ ਲਿਖਦਾ ਹੈ | ਸਮਾਂਤਰ ਅਨੁਵਾਦ: “ਪਰ ਇਹ ਵੀ ਲਿਖਿਆ ਗਿਆ ਹੈ, ‘ਜੇਕਰ ਤੇਰਾ ਵੈਰੀ ਭੁੱਖਾ ਹੈ...ਉਸ ਦਾ ਸਿਰ |

ਉਸ ਨੂੰ ਖੁਆ

“ਉਸ ਨੂੰ ਕੁਝ ਭੋਜਨ ਦੇ”

ਉਸ ਦੇ ਸਿਰ ਉੱਤੇ ਅੰਗਿਆਰਿਆਂ ਦਾ ਢੇਰ

ਪੌਲੁਸ ਉਹ ਸਜ਼ਾ ਜਿਹੜੀ ਵੈਰੀ ਪਾਵੇਗਾ ਦੀ ਤੁਲਣਾ ਉਸ ਦੇ ਸਿਰ ਉੱਤੇ ਗਰਮ ਅੰਗਿਆਰੇ ਪਾਉਣ ਦੇ ਨਾਲ ਕਰਦਾ ਹੈ | ਸੰਭਾਵੀ ਅਰਥ ਇਹ ਹਨ 1) “ਜਿਸ ਵਿਅਕਤੀ ਨੇ ਤੁਹਾਨੂੰ ਨੁਕਸਾਨ ਪਹੁੰਚਾਇਆ ਹੈ ਉਸ ਨੂੰ ਉਸ ਦੇ ਬਾਰੇ ਸੋਚਣ ਦੇਵੋ ਕਿ ਉਸ ਨੇ ਤੁਹਾਡੇ ਨਾਲ ਕਿੰਨਾ ਬੁਰਾ ਕੀਤਾ” ਜਾਂ 2) “ਅਤੇ ਪਰਮੇਸ਼ੁਰ ਨੂੰ ਆਪਣੇ ਵੈਰੀ ਨੂੰ ਹੋਰ ਸਖਤੀ ਦੇ ਨਾਲ ਸਜ਼ਾ ਦੇਣ ਲਈ ਕਾਰਨ ਦੇਵੋ |” (ਦੇਖੋ: ਅਲੰਕਾਰ)

ਬੁਰਾਈ ਤੋਂ ਨਾ ਹਾਰੋ ਸਗੋਂ ਬੁਰਾਈ ਨੂੰ ਭਲਿਆਈ ਦੇ ਨਾਲ ਜਿੱਤ ਲਵੋ

ਪੌਲੁਸ “ਬੁਰਾਈ” ਦਾ ਵਰਣਨ ਇਸ ਤਰ੍ਹਾਂ ਕਰਦਾ ਹੈ ਜਿਵੇਂ ਇਹ ਇੱਕ ਜੀਵ ਹੋਵੇ | ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: “ਜਿਹੜੇ ਬੁਰੇ ਹਨ ਉਹ ਤੁਹਾਨੂੰ ਨਾ ਹਰਾਉਣ, ਸਗੋਂ ਤੁਸੀਂ ਉਹਨਾਂ ਦੇ ਨਾਲ ਭਲਾਈ ਕਰਨ ਦੇ ਦੁਆਰਾ ਉਹਨਾਂ ਨੂੰ ਹਰਾ ਦੇਵੋ |” (ਦੇਖੋ: ਮੂਰਤ ਅਤੇ ਕਿਰਿਆਸ਼ੀਲ ਜਾਂ ਸੁਸਤ)