pa_tn/ROM/10/06.md

2.5 KiB

ਪਰ ਧਰਮ ਜਿਹੜਾ ਵਿਸ਼ਵਾਸ ਤੋਂ ਆਉਂਦਾ ਹੈ ਇਸ ਤਰ੍ਹਾਂ ਕਹਿੰਦਾ ਹੈ

ਇੱਥੇ “ਧਰਮ” ਦਾ ਇੱਕ ਵਿਅਕਤੀ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਜਿਹੜਾ ਬੋਲ ਸਕਦਾ ਹੈ | ਸਮਾਂਤਰ ਅਨੁਵਾਦ: “ਪਰ ਮੂਸਾ ਇਸ ਬਾਰੇ ਲਿਖਦਾ ਹੈ ਕਿ ਕਿਵੇਂ ਵਿਸ਼ਵਾਸ ਇੱਕ ਵਿਅਕਤੀ ਨੂੰ ਪਰਮੇਸ਼ੁਰ ਦੇ ਅੱਗੇ ਧਰਮੀ ਠਹਿਰਾਉਂਦਾ ਹੈ |” (ਦੇਖੋ: ਮੋਊਰਟ)

ਆਪਣੇ ਮਨ ਵਿੱਚ ਇਹ ਨਾ ਆਖ

“ਆਪਣੇ ਆਪ ਨੂੰ ਇਹ ਨਾ ਆਖ |” ਮੂਸਾ ਲੋਕਾਂ ਨੂੰ ਇਸ ਤਰ੍ਹਾਂ ਸੰਬੋਧਿਤ ਕਰ ਰਿਹਾ ਸੀ ਜਿਵੇਂ ਉਹ ਇੱਕ ਵਿਅਕਤੀ ਹੋਣ | (ਦੇਖੋ: ਤੁਸੀਂ ਦੇ ਰੂਪ)

ਅਕਾਸ਼ ਉੱਤੇ ਕੌਣ ਚੜੇਗਾ ?

ਮੂਸਾ ਸਰੋਤਿਆਂ ਨੂੰ ਸਿਖਾਉਣ ਦੇ ਲਈ ਪ੍ਰਸ਼ਨ ਦਾ ਇਸਤੇਮਾਲ ਕਰਦਾ ਹੈ | ਉਸ ਦੀ ਪਿੱਛਲੀ ਸਿੱਖਿਆ “ਇਹ ਨਾ ਆਖ” ਦੇ ਅਨੁਸਾਰ ਇਸ ਪ੍ਰਸ਼ਨ ਦੇ ਲਈ ਨਾਂਹਵਾਚਕ ਉੱਤਰ ਹੋਣਾ ਚਾਹੀਦਾ ਹੈ | ਸਮਾਂਤਰ ਅਨੁਵਾਦ: “ਕਿਸੇ ਨੂੰ ਵੀ ਅਕਾਸ਼ ਉੱਤੇ ਚੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕਿ ਮਸੀਹ ਨੂੰ ਹੇਠਾਂ ਉਤਾਰਨ ਦੇ ਲਈ

“ਇਸ ਲਈ ਕਿ ਉਹ ਮਸੀਹ ਨੂੰ ਧਰਤੀ ਉੱਤੇ ਹੇਠਾਂ ਲਿਆ ਸਕਣ”

ਪਤਾਲ ਦੇ ਵਿੱਚ ਕੌਣ ਉਤਰੇਗਾ

ਮੂਸਾ ਆਪਣੇ ਸਰੋਤਿਆਂ ਨੂੰ ਸਿਖਾਉਣ ਦੇ ਲਈ ਪ੍ਰਸ਼ਨ ਦਾ ਇਸਤੇਮਾਲ ਕਰਦਾ ਹੈ | ਉਸ ਦੀ ਪਹਿਲੀ ਸਿੱਖਿਆ “ਇਹ ਨਾ ਆਖ” ਦੇ ਅਨੁਸਾਰ ਇਸ ਪ੍ਰਸ਼ਨ ਦਾ ਉੱਤਰ ਨਾਂਹਵਾਚਕ ਹੋਣਾ ਚਾਹੀਦਾ ਹੈ | ਸਮਾਂਤਰ ਅਨੁਵਾਦ: “ਕਿਸੇ ਵੀ ਵਿਅਕਤੀ ਨੂੰ ਹੇਠਾਂ ਉੱਥੇ ਨਹੀਂ ਉਤਰਨਾ ਚਾਹੀਦਾ ਜਿੱਥੇ ਮੁਰਦਿਆਂ ਦੀਆਂ ਆਤਮਾ ਰਹਿੰਦੀਆਂ ਹਨ”