pa_tn/ROM/06/19.md

3.0 KiB

ਪੌਲੁਸ ਗੁਲਾਮੀ ਦਾ ਇਸਤੇਮਾਲ ਪਰਮੇਸ਼ੁਰ ਦੀ ਆਗਿਆਕਾਰੀ ਅਤੇ ਅਣਆਗਿਆਕਾਰੀ ਦੇ ਲਈ ਅਲੰਕਾਰ ਦੇ ਰੂਪ ਵਿੱਚ ਕਰਦਾ ਹੈ | (ਦੇਖੋ: ਅਲੰਕਾਰ)

ਮੈਂ ਮਨੁੱਖ ਵਾਂਗੂ ਬੋਲਦਾ ਹਾਂ

ਪੌਲੁਸ “ਪਾਪ” ਅਤੇ “ਆਗਿਆਕਾਰੀ” ਦਾ ਵਰਣਨ “ਗੁਲਾਮੀ” ਦੇ ਰੂਪ ਵਿੱਚ ਕਰਦਾ ਹੈ | ਸਮਾਂਤਰ ਅਨੁਵਾਦ: “ਮੈਂ ਗੁਲਾਮੀ ਦੇ ਬਾਰੇ ਪਾਪ ਅਤੇ ਆਗਿਆਕਾਰੀ ਦਾ ਵਰਣਨ ਕਰਨ ਦੇ ਲਈ ਬੋਲਦਾ ਹਾਂ |”

ਤੁਹਾਡੇ ਸਰੀਰ ਦੀ ਕਮਜ਼ੋਰੀ ਦੇ ਕਾਰਨ

ਅਕਸਰ ਪੌਲੁਸ “ਸਰੀਰ” ਸ਼ਬਦ ਦਾ ਇਸਤੇਮਾਲ “ਆਤਮਾ” ਦੇ ਵਿਰੋਧੀ ਸ਼ਬਦ ਦੇ ਰੂਪ ਵਿੱਚ ਕਰਦਾ ਹੈ | ਸਮਾਂਤਰ ਅਨੁਵਾਦ: “ਕਿਉਂਕਿ ਤੁਸੀਂ ਆਤਮਿਕ ਚੀਜ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਨਹੀਂ ਸਮਝਦੇ |”

ਤੁਸੀਂ ਆਪਣੇ ਅੰਗ ਗੰਦ ਮੰਦ ਅਤੇ ਬੁਰਾਈ ਦੀ ਗੁਲਾਮੀ ਦੇ ਵਿੱਚ ਸੌਂਪ ਦਿੱਤੇ

ਇੱਥੇ “ਅੰਗ” ਪੂਰੇ ਵਿਅਕਤੀ ਦੇ ਨਾਲ ਸੰਬੰਧਿਤ ਹਨ | ਸਮਾਂਤਰ ਅਨੁਵਾਦ: “ਉਸ ਹਰੇਕ ਚੀਜ਼ ਦਾ ਆਪਣੇ ਆਪ ਨੂੰ ਗੁਲਾਮ ਕਰ ਦਿੱਤਾ ਜੋ ਬੁਰੀ ਅਤੇ ਪਰਮੇਸ਼ੁਰ ਨੂੰ ਨਾ ਭਾਉਂਦੀ ਹੈ |” (ਦੇਖੋ: ਉੱਪ ਲੱਛਣ)

ਆਪਣੇ ਅੰਗ ਧਰਮ ਦੀ ਗੁਲਾਮੀ ਦੇ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ

“ਜੋ ਪਰਮੇਸ਼ੁਰ ਦੇ ਅੱਗੇ ਸਹੀ ਹੈ ਉਸ ਦੇ ਲਈ ਆਪਣੇ ਆਪ ਨੂੰ ਗੁਲਾਮ ਹੋਣ ਲਈ ਦੇ ਦਿਓ ਤਾਂ ਕਿ ਉਹ ਤੁਹਾਨੂੰ ਪਵਿੱਤਰ ਕਰੇ ਅਤੇ ਤੁਹਾਨੂੰ ਸੇਵਾ ਕਰਨ ਦੀ ਸ਼ਕਤੀ ਦੇਵੇ”

ਉਸ ਸਮੇਂ ਉਹਨਾਂ ਗੱਲਾਂ ਤੋਂ ਤੁਹਾਨੂੰ ਕੀ ਫਲ ਮਿਲਿਆ ਜਿਹਨਾਂ ਕਰਕੇ ਹੁਣ ਤੁਹਾਨੂੰ ਸ਼ਰਮ ਆਉਂਦੀ ਹੈ ?

ਪੌਲੁਸ ਇਸ ਤੇ ਜ਼ੋਰ ਦੇਣ ਲਈ ਕਿ ਪਾਪ ਦਾ ਨਤੀਜਾ ਕੁਝ ਵੀ ਭਲਾ ਨਹੀਂ ਹੁੰਦਾ, ਇੱਕ ਪ੍ਰਸ਼ਨ ਦਾ ਇਸਤੇਮਾਲ ਕਰਦਾ ਹੈ | ਸਮਾਂਤਰ ਅਨੁਵਾਦ: “ਤੁਸੀਂ ਉਹਨਾਂ ਚੀਜ਼ਾਂ ਨੂੰ ਕਰਨ ਤੋਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਿਹੜੀਆਂ ਹੁਣ ਤੁਹਾਨੂੰ ਸ਼ਰਮਿੰਦਾ ਕਰਦੀਆਂ ਹਨ |” (ਦੇਖੋ: ਅਲੰਕ੍ਰਿਤ ਪ੍ਰਸ਼ਨ)