pa_tn/ROM/04/18.md

2.7 KiB

ਸਾਰੇ ਬਾਹਰੀ ਹਾਲਾਤਾਂ ਦੇ ਬਾਵਜੂਦ

“ਬਾਹਰੀ ਹਾਲਾਤਾਂ” ਦੇ ਪੂਰੇ ਅਰਥ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਭਾਵੇਂ ਕਿ ਉਸ ਦੇ ਲਈ ਅੰਸ ਪੈਦਾ ਹੋਣਾ ਅਸੰਭਵ ਲੱਗਦਾ ਸੀ |” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)

ਬਾਹਲੀਆਂ ਕੌਮਾਂ ਦਾ ਪਿਤਾ ਹੋਣ ਲਈ

ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਵਿੱਚ ਕੀਤਾ ਜਾ ਸਕਦਾ ਹੈ: “ਅਤੇ ਅਬਰਾਹਾਮ ਆਪਣੇ ਵਿਸ਼ਵਾਸ ਦੇ ਕਾਰਨ ਬਾਹਲੀਆਂ ਕੌਮਾਂ ਦਾ ਪਿਤਾ ਬਣਿਆ |”

ਜੋ ਆਖਿਆ ਗਿਆ ਸੀ ਉਸ ਦੇ ਅਨੁਸਾਰ

“ਜਿਵੇਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ ਸੀ”

“...ਕਿ ਤੇਰੀ ਅੰਸ ਇਸਤਰ੍ਹਾਂ ਹੋਵੇਗੀ |”

ਪਰਮੇਸ਼ੁਰ ਨੇ ਜੋ ਵਾਅਦਾ ਅਬਰਾਹਾਮ ਦੇ ਨਾਲ ਕੀਤਾ ਉਸ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਤੇਰੀ ਅੰਸ ਜਿੰਨੀ ਤੂੰ ਗਿਣ ਸਕਦਾ ਹੈਂ ਉਸ ਤੋਂ ਜਿਆਦਾ ਹੋਵੇਗੀ |”

ਵਿਸ਼ਵਾਸ ਦੇ ਵਿੱਚ ਕਮਜ਼ੋਰ ਨਾ ਹੋਇਆ

ਸਮਾਂਤਰ ਅਨੁਵਾਦ: “ਵਿਸ਼ਵਾਸ ਦੇ ਵਿੱਚ ਮਜਬੂਤ ਰਿਹਾ” (ਦੇਖੋ: ਨਾਂਹਵਾਚਕ ਦੇ ਨਾਲ ਹਾਂਵਾਚਕ ਦੀ ਪੁਸ਼ਟੀ)

ਅਬਰਾਹਾਮ ਨੇ ਦੇਖਿਆ ਕਿ ਮੇਰੀ ਦੇਹ ਹੁਣ ਮੁਰਦਿਆਂ ਵਰਗੀ ਹੋ ਗਈ ਹੈ

ਉਹ ਲਗਭੱਗ ਸੌ ਸਾਲਾਂ ਦਾ ਸੀ

ਅਤੇ ਸਾਰਾਹ ਦੀ ਕੁੱਖ ਨੂੰ ਸੋਕਾ ਲੱਗ ਗਿਆ ਸੀ

ਇੱਥੇ ਅਬਰਾਹਾਮ ਦੀ ਬੁੱਢੀ ਉਮਰ ਅਤੇ ਸਰਾਹ ਦੇ ਬੱਚੇ ਨੂੰ ਜਨਮ ਨਾ ਦੇ ਸਕਣ ਦੀ ਤੁਲਣਾ ਕਿਸੇ ਮਰੀ ਹੋਈ ਚੀਜ਼ ਦੇ ਨਾਲ ਕੀਤੀ ਗਈ ਹੈ | ਇਹ ਇਸ ਤੇ ਜ਼ੋਰ ਦੇਣ ਲਈ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਲਈ ਬੱਚਾ ਪੈਦਾ ਕਰਨਾ ਅਸੰਭਵ ਹੈ | ਸਮਾਂਤਰ ਅਨੁਵਾਦ: “ਅਬਰਾਹਾਮ ਨੇ ਮਹਿਸੂਸ ਕੀਤਾ ਕਿ ਉਹ ਬੁੱਢਾ ਹੈ ਅਤੇ ਉਸ ਦੀ ਪਤਨੀ ਸਾਰਾਹ ਬੱਚੇ ਨੂੰ ਜਨਮ ਨਹੀਂ ਦੇ ਸਕਦੀ |” (ਦੇਖੋ: ਅਲੰਕਾਰ)