pa_tn/ROM/02/23.md

1.8 KiB

ਪੌਲੁਸ ਆਪਣੇ ਇੱਕ ਯਹੂਦੀ ਵਿਅਕਤੀ ਦੇ ਨਾਲ ਆਪਣੇ ਕਾਲਪਨਿਕ ਵਾਦ ਵਿਵਾਦ ਨੂੰ ਜਾਰੀ ਰੱਖਦਾ ਹੈ, ਪੌਲੁਸ ਉਸ ਨੂੰ ਝਿੜਕਣ ਦੇ ਲਈ ਅਲੰਕ੍ਰਿਤ ਪ੍ਰਸ਼ਨਾਂ ਦਾ ਇਸਤੇਮਾਲ ਕਰਦਾ ਹੈ |

ਤੂੰ ਜਿਹੜਾ ਸ਼ਰਾ ਉੱਤੇ ਘਮੰਡ ਕਰਦਾ ਹੈਂ ਕੀ ਤੂੰ ਸ਼ਰਾ ਦਾ ਉਲੰਘਨ ਕਰਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈਂ ?

ਪੌਲੁਸ ਇਸ ਪ੍ਰਸ਼ਨ ਦਾ ਇਸਤੇਮਾਲ ਸੁਣਨ ਵਾਲੇ ਨੂੰ ਝਿੜਕਣ ਦੇ ਲਈ ਕਰਦਾ ਹੈ | “ਇਹ ਬੁਰਾ ਹੈ ਕਿ ਤੂੰ ਸ਼ਰਾ ਉੱਤੇ ਘਮੰਡ ਕਰਦਾ ਹੈਂ ਅਤੇ ਦੂਸਰੇ ਪਾਸੇ ਸ਼ਰਾ ਦਾ ਉਲੰਘਨ ਕਰਦਾ ਹੈਂ ਅਤੇ ਪਰਮੇਸ਼ੁਰ ਦਾ ਨਿਰਾਦਰ ਕਰਦਾ ਹੈਂ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਪਰਾਈਆਂ ਕੌਮਾਂ ਦੇ ਵਿੱਚ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ

ਸ਼ਬਦ “ਨਾਮ” ਪਰਮੇਸ਼ੁਰ ਦੀ ਸੰਪੂਰਤਾ ਦੇ ਨਾਲ ਸੰਬੰਧਿਤ ਹੈ, ਕੇਵਲ ਉਸ ਦੇ ਨਾਮ ਨਾਲ ਹੀ ਨਹੀਂ | ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: “ਤੁਹਾਡੇ ਬੁਰੇ ਕੰਮਾਂ ਦੇ ਕਾਰਨ ਪਰਾਈਆਂ ਕੌਮਾਂ ਦੇ ਮਨ ਦੇ ਵਿੱਚ ਪਰਮੇਸ਼ੁਰ ਦਾ ਨਿਰਾਦਰ ਆਉਂਦਾ ਹੈ |” (ਦੇਖੋ: ਲੱਛਣ ਅਲੰਕਾਰ, ਕਿਰਿਆਸ਼ੀਲ ਜਾਂ ਸੁਸਤ)