pa_tn/ROM/02/08.md

2.7 KiB

ਪੌਲੁਸ ਆਪਣੇ ਇੱਕ ਯਹੂਦੀ ਵਿਅਕਤੀ ਦੇ ਨਾਲ ਆਪਣੇ ਕਾਲਪਨਿਕ ਵਾਦ ਵਿਵਾਦ ਨੂੰ ਜਾਰੀ ਰੱਖਦਾ ਹੈ

ਸੁਆਰਥੀ

“ਖੁਦ ਗਰਜ਼” ਜਾਂ “ਕੇਵਲ ਉਸੇ ਦੀ ਚਿੰਤਾ ਕਰਨ ਵਾਲੇ ਜੋ ਉਹਨਾਂ ਨੂੰ ਖੁਸ਼ ਕਰਦਾ ਹੈ”

ਉਹਨਾਂ ਉੱਤੇ ਗੁੱਸਾ ਅਤੇ ਕ੍ਰੋਧ ਆਵੇਗਾ

ਇਹ ਪਰਮੇਸ਼ੁਰ ਦੇ ਗੁੱਸੇ ਉੱਤੇ ਜ਼ੋਰ ਦੇਣ ਲਈ ਇੱਕ ਹੀ ਚੀਜ਼ ਨੂੰ ਦੋ ਅਲੱਗ ਅਲੱਗ ਢੰਗਾਂ ਦੇ ਨਾਲ ਕਹਿੰਦਾ ਹੈ | ਸਮਾਂਤਰ ਅਨੁਵਾਦ: “ਪਰਮੇਸ਼ੁਰ ਆਪਣਾ ਭਿਆਨਕ ਗੁੱਸਾ ਦਿਖਾਵੇਗਾ |” (ਦੇਖੋ: ਨਕਲ)

ਬਿਪਤਾ ਅਤੇ ਕਸ਼ਟ

ਇਹ ਦਿਖਾਉਣ ਦੇ ਲਈ ਕਿ ਪਰਮੇਸ਼ੁਰ ਦੀ ਸਜ਼ਾ ਕਿੰਨੀ ਭਿਆਨਕ ਹੋਵੇਗੀ ਇੱਕ ਚੀਜ਼ ਨੂੰ ਦਾ ਅਲੱਗ ਅਲੱਗ ਢੰਗਾਂ ਦੇ ਨਾਲ ਕਹਿੰਦਾ ਹੈ | ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ: “ਅਤੇ ਭਿਆਨਕ ਸਜ਼ਾ ਆਣ ਪਵੇਗੀ |”

ਹਰੇਕ ਮਨੁੱਖ ਦੀ ਜਾਨ ਉੱਤੇ

ਇੱਥੇ ਪੌਲੁਸ ਸ਼ਬਦ “ਜਾਨ” ਦਾ ਇਸਤੇਮਾਲ ਪੂਰੇ ਮਨੁੱਖ ਦਾ ਹਵਾਲਾ ਦੇਣ ਦੇ ਲਈ ਕਰਦਾ ਹੈ | ਸਮਾਂਤਰ ਅਨੁਵਾਦ: “ਹਰੇਕ ਵਿਅਕਤੀ ਦੇ ਉੱਤੇ |” (ਦੇਖੋ: ਉੱਪ ਲੱਛਣ)

ਬੁਰਿਆਈ ਕਰਦਾ ਹੈ

“ਬੁਰੇ ਕੰਮ ਕਰਦਾ ਰਹਿੰਦਾ ਹੈ”

ਪਹਿਲਾ ਯਹੂਦੀ ਫੇਰ ਯੂਨਾਨੀ

ਨਵੇਂ ਵਾਕ ਦੇ ਰੂਪ ਵਿੱਚ ਸਮਾਂਤਰ ਅਨੁਵਾਦ: “ਪਰਮੇਸ਼ੁਰ ਪਹਿਲਾਂ ਯਹੂਦੀ ਲੋਕਾਂ ਦਾ ਨਿਆਉਂ ਕਰੇਗਾ, ਅਤੇ ਫਿਰ ਉਹਨਾਂ ਲੋਕਾਂ ਦਾ ਜਿਹੜੇ ਯਹੂਦੀ ਨਹੀਂ ਹਨ |”

ਪਹਿਲਾ

ਯੂਨਾਨੀ ਤੋਂ ਪਹਿਲਾਂ ਯਹੂਦੀਆਂ ਨੂੰ ਖੁਸ਼ਖਬਰੀ ਸੁਣਾਈ ਗਈ, ਇਸ ਲਈ ਮੁੱਖ ਅਰਥ ਇਹ ਹੋ ਸਕਦੇ ਹਨ 1) ਸਮੇਂ ਦੇ ਅਨੁਸਾਰ ਪਹਿਲਾਂ, ਪਰ ਇਸ ਦਾ ਅਰਥ ਇਹ ਵੀ ਹੋ ਸਕਦਾ ਹੈ 2) “ਬਹੁਤ ਨਿਸ਼ਚਿਤ” (ਦੇਖੋ UDB) ਜਾਂ “ਬਹੁਤ ਮਹੱਤਵਪੂਰਨ |”