pa_tn/REV/16/04.md

2.1 KiB

ਆਪਣਾ ਕਟੋਰਾ ਡੋਲ੍ਹਿਆ

ਦੇਖੋ ਤੁਸੀਂ 16:2 ਵਿੱਚ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ |

ਨਦੀਆਂ ਅਤੇ ਪਾਣੀ ਦੇ ਝਰਨੇ

ਇਹ ਸਾਰੇ ਤਾਜੇ ਪਾਣੀਆਂ ਦੇ ਨਾਲ ਸਬੰਧਿਤ ਹੈ | (ਦੇਖੋ: ਉੱਪ ਲੱਛਣ)

ਪਾਣੀ ਦਾ ਦੂਤ

ਇਹ ਤੀਸਰੇ ਦੂਤ ਦੇ ਨਾਲ ਸਬੰਧਿਤ ਹੈ | ਉਹ ਪਰਮੇਸ਼ੁਰ ਦੇ ਕ੍ਰੋਧ ਨੂੰ ਨਦੀਆਂ ਅਤੇ ਝਰਨਿਆਂ ਉੱਤੇ ਡੋਲ੍ਹਣ ਦੇ ਲਈ ਠਹਿਰਾਇਆ ਗਿਆ ਸੀ |

ਤੂੰ ਧਰਮੀ ਹੈਂ

“ਤੂੰ” ਪਰਮੇਸ਼ੁਰ ਦੇ ਨਾਲ ਸਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ)

ਉਹ ਜਿਹੜਾ ਹੈ ਅਤੇ ਸੀ

ਦੇਖੋ ਤੁਸੀਂ ਇਸੇ ਤਰ੍ਹਾਂ ਦੀ ਪੰਕਤੀ ਦਾ ਅਨੁਵਾਦ 1:4 ਦੇ ਵਿੱਚ ਕਿਵੇਂ ਕੀਤਾ |

ਉਹਨਾਂ ਨੇ ਤੇਰੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ

ਸਮਾਂਤਰ ਅਨੁਵਾਦ: “ਬੁਰੇ ਲੋਕਾਂ ਨੇ ਸੰਤਾਂ ਅਤੇ ਨਬੀਆਂ ਨੂੰ ਕਤਲ ਕੀਤਾ |” (ਦੇਖੋ: ਅਲੰਕਾਰ)

ਤੂੰ ਉਹਨਾਂ ਨੂੰ ਪੀਣ ਦੇ ਲਈ ਲਹੂ ਦਿੱਤਾ

ਪਰਮੇਸ਼ੁਰ ਨੇ ਬੁਰੇ ਲੋਕਾਂ ਨੂੰ ਉਹ ਪਾਣੀ ਪਿਲਾਇਆ ਜਿਸ ਨੂੰ ਉਸ ਨੇ ਲਹੂ ਬਣਾ ਦਿੱਤਾ ਸੀ |

ਮੈਂ ਜਗਵੇਦੀ ਦਾ ਜਵਾਬ ਸੁਣਿਆ

ਸੰਭਾਵੀ ਅਰਥ ਇਹ ਹਨ : 1) “ਮੈਂ ਜਗਵੇਦੀ ਦੇ ਨੇੜੇ ਦੂਤ ਨੂੰ ਕਹਿੰਦੇ ਸੁਣਿਆ” ਜਾਂ 2) “ਮੈਂ ਜਗਵੇਦੀ ਦੇ ਹੇਠਾਂ ਸੰਤਾਂ ਦੇ ਆਤਮਿਆਂ ਨੂੰ ਕਹਿੰਦੇ ਸੁਣਿਆ” (ਦੇਖੋ: ਲੱਛਣ ਅਲੰਕਾਰ)