pa_tn/PHP/04/01.md

4.7 KiB

ਇਸ ਲਈ ਹੇ ਮੇਰੇ ਭਰਾਵੋ ਜਿਹਨਾਂ ਨੂੰ ਮੈਂ ਬਹੁਤ ਲੋਚਦਾ ਹਾਂ

“ਮੇਰੇ ਸਾਥੀ ਵਿਸ਼ਵਾਸੀਓ, ਮੈਂ ਤੁਹਾਨੂੰ ਪ੍ਰੇਮ ਕਰਦਾ ਹਾਂ ਅਤੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ”

ਮੇਰਾ ਅਨੰਦ ਅਤੇ ਮੁਕਟ

ਪੌਲੁਸ ਦੇ “ਅਨੰਦ” ਸ਼ਬਦ ਦਾ ਇਸਤੇਮਾਲ ਕਰਨ ਦਾ ਅਰਥ ਹੈ ਕਿ ਫਿਲਿੱਪੀਆਂ ਦੀ ਕਲੀਸਿਯਾ ਉਸ ਦੀ ਖ਼ੁਸ਼ੀ ਦਾ ਕਾਰਨ ਹੈ | ਇੱਕ “ਮੁਕਟ” ਪੱਤਿਆਂ ਤੋਂ ਬਣਾਇਆ ਜਾਂਦਾ ਸੀ ਅਤੇ ਇੱਕ ਵਿਅਕਤੀ ਇਸ ਨੂੰ ਕੋਈ ਖੇਡ ਨੂੰ ਜਿੱਤਣ ਤੋਂ ਬਾਅਦ ਆਦਰ ਦੇ ਚਿੰਨ੍ਹ ਵੱਜੋਂ ਪਹਿਨਦਾ ਸੀ | ਇੱਥੇ ਸ਼ਬਦ “ਮੁਕਟ” ਦਾ ਅਰਥ ਹੈ ਕਿ ਫਿਲਿੱਪੀਆਂ ਦੀ ਕਲੀਸਿਯਾ ਨੇ ਪਰਮੇਸ਼ੁਰ ਦੇ ਅੱਗੇ ਪੌਲੁਸ ਨੂੰ ਆਦਰ ਦਿੱਤਾ | ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਵਿੱਚ ਕੀਤਾ ਜਾ ਸਕਦਾ ਹੈ: “ਤੁਸੀਂ ਮੈਨੂੰ ਅਨੰਦ ਦਿੱਤਾ ਕਿਉਂਕਿ ਤੁਸੀਂ ਯਿਸੂ ਦੇ ਉੱਤੇ ਵਿਸ਼ਵਾਸ ਕੀਤਾ ਅਤੇ ਤੁਸੀਂ ਮੇਰਾ ਇਨਾਮ ਅਤੇ ਮੇਰੇ ਕੰਮ ਦੇ ਲਈ ਮੇਰਾ ਆਦਰ ਹੋ |” (ਦੇਖੋ: ਲੱਛਣ ਅਲੰਕਾਰ)

ਇਸੇ ਤਰ੍ਹਾਂ ਹੇ ਪਿਆਰਿਓ, ਪ੍ਰਭੂ ਵਿੱਚ ਦ੍ਰਿੜ ਰਹੋ

ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਵਿੱਚ ਕੀਤਾ ਜਾ ਸਕਦਾ ਹੈ: “ਪਿਆਰੇ ਮਿੱਤਰੋ, ਪ੍ਰਭੂ ਦੇ ਲਈ ਉਸ ਢੰਗ ਦੇ ਨਾਲ ਰਹਿੰਦੇ ਰਹੋ ਜਿਵੇਂ ਮੈਂ ਤੁਹਾਨੂੰ ਸਿਖਾਇਆ ਸੀ |”

ਮੈਂ ਯੂਓਦੀਆ ਦੇ ਅੱਗੇ ਬੇਨਤੀ ਕਰਦਾ ਹਾਂ, ਅਤੇ ਮੈਂ ਸੁੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ

ਇਹ ਔਰਤਾਂ ਉਹ ਜੋ ਵਿਸ਼ਵਾਸੀ ਸਨ ਜਿਹਨਾਂ ਨੇ ਫਿਲਿੱਪੀਆਂ ਦੀ ਕਲੀਸਿਯਾ ਦੇ ਵਿੱਚ ਪੌਲੁਸ ਦੀ ਸਹਾਇਤਾ ਕੀਤੀ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੈਂ ਯੂਓਦੀਆ ਨੂੰ ਬੇਨਤੀ ਕਰਦਾ ਹਾਂ ਅਤੇ ਮੈਂ ਸੁੰਤੁਖੇ ਨੂੰ ਬੇਨਤੀ ਕਰਦਾ ਹਾਂ |” (ਦੇਖੋ: ਨਾਵਾਂ ਦਾ ਅਨੁਵਾਦ ਕਿਵੇਂ ਕਰੀਏ)

ਪ੍ਰਭੂ ਦੇ ਵਿੱਚ ਇੱਕ ਮਨ ਹੋਣ

ਪੰਕਤੀ “ਪ੍ਰਭੁ ਵਿੱਚ ਇੱਕ ਮਨ ਹੋਣ” ਦਾ ਅਰਥ ਓਹੀ ਸੁਭਾਓ ਜਾਂ ਵਿਚਾਰ ਹੋਣਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਇੱਕ ਦੂਸਰੇ ਦੇ ਨਾਲ ਸਹਿਮਤ ਹੋਵੋ ਕਿਉਂਕਿ ਤੁਸੀਂ ਦੇਵੋ ਇੱਕੋ ਪ੍ਰਭੂ ਉੱਤੇ ਵਿਸ਼ਵਾਸ ਕਰਦੇ ਹੋ |”

ਤੇਰੇ ਅੱਗੇ ਵੀ ਮੇਰੇ ਸੱਚੇ ਸਾਥੀ ਮੈਂ ਬੇਨਤੀ ਕਰਦਾ ਹਾਂ

ਇੱਥੇ ਸ਼ਬਦ “ਤੁਸੀਂ” ਇੱਕਵਚਨ ਹੈ | ਪੌਲੁਸ ਵਿਅਕਤੀ ਦਾ ਨਾਮ ਨਹੀਂ ਦੱਸਦਾ | ਉਹ ਕੇਵਲ ਉਸ ਨੂੰ “ਸੱਚਾ ਸਾਥੀ” ਕਹਿੰਦਾ ਹੈ ਜੋ ਇਸ ਦੇ ਨਾਲ ਸੰਬੰਧਿਤ ਹੈ ਜਿਹੜਾ ਪੌਲੁਸ ਦੇ ਨਾਲ ਖ਼ੁਸ਼ਖਬਰੀ ਨੂੰ ਫੈਲਾਉਣ ਦੇ ਲਈ ਨਾਲ ਕੰਮ ਕਰਦਾ ਸੀ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾਂਦਾ ਹੈ: “ਹਾਂ ਮੇਰੇ ਨਾਲ ਕੰਮ ਕਰਨ ਵਾਲੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ |” (ਦੇਖੋ: ਤੁਸੀਂ ਦੇ ਰੂਪ)

ਕਲੈਮੰਸ ਦੇ ਨਾਲ

ਇੱਕ ਵਿਅਕਤੀ ਜਿਹੜਾ ਵਿਸ਼ਵਾਸੀ ਸੀ ਅਤੇ ਫਿਲਿੱਪੀਆਂ ਦੀ ਕਲੀਸਿਯਾ ਦੇ ਵਿੱਚ ਕੰਮ ਕਰਦਾ ਸੀ |

ਜਿਹਨਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚ ਹਨ

“ਜਿਹਨਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਹੋਏ ਹਨ |”