pa_tn/PHM/01/04.md

3.1 KiB

ਮੈਂ ਆਪਣੀਆਂ ਪ੍ਰਾਰਥਨਾਂ ਵਿੱਚ ਤੇਰੀ ਗੱਲ ਕਰਦਿਆਂ ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ

“ਜਦੋਂ ਮੈਂ ਤੇਰੇ ਲਈ ਪ੍ਰਾਰਥਨਾ ਕਰਦਾ ਹਾਂ, ਮੈਂ ਹਮੇਸ਼ਾਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ (UDB) |

ਮੈਂ

ਪੌਲੁਸ ਨੇ ਇਸ ਪੱਤ੍ਰੀ ਨੂੰ ਲਿਖਿਆ | ਸ਼ਬਦ “ਮੈਂ” ਅਤੇ “ਮੈਨੂੰ” ਪੌਲੁਸ ਨਾਲ ਸੰਬੰਧਿਤ ਹਨ |

ਤੁਸੀਂ

ਇੱਥੇ ਅਤੇ ਪੱਤ੍ਰੀ ਦੇ ਜਿਆਦਾ ਹਿੱਸੇ ਵਿੱਚ, ਸ਼ਬਦ “ਤੁਸੀਂ” ਫਿਲੇਮੋਨ ਨਾਲ ਸੰਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ)

ਤੁਹਾਡੀ ਨਿਹਚਾ ਦੀ ਸਾਂਝ ਗਿਆਨ ਦੇ ਲਈ ਗੁਣਕਾਰ ਹੋਵੇ

ਇਸ ਦਾ ਅਨੁਵਾਦ ਇਸ ਤਰਾਂ ਵੀ ਕੀਤਾ ਜਾ ਸਕਦਾ ਹੈ

“ਤੁਹਾਡਾ ਮਸੀਹ ਦੇ ਵਿੱਚ ਵਿਸ਼ਵਾਸ ਜਿਵੇਂ ਅਸੀਂ ਕਰਦੇ ਹਾਂ, ਤੁਹਾਨੂੰ ਜਾਣਨ ਦੇ ਯੋਗ ਬਣਾਵੇਗਾ” ਜਾਂ “ਕਿਉਂਕਿ ਤੁਸੀਂ ਸਾਡੇ ਨਾਲ ਮਸੀਹ ਤੇ ਵਿਸ਼ਵਾਸ ਕਰਨ ਵਿੱਚ ਸ਼ਾਮਿਲ ਹੋਏ, ਤੁਸੀਂ ਜਾਣਨ ਦੇ ਯੋਗ ਹੋਵੋਗੇ”

ਵਿਸ਼ਵਾਸ ਵਿੱਚ ਤੁਹਾਡੀ ਸਾਂਝ

“ਕਿਉਂਕਿ ਜਿਵੇਂ ਅਸੀਂ ਮਸੀਹ ਤੇ ਵਿਸ਼ਵਾਸ ਕਰਦੇ ਹਾਂ ਉਸੇ ਤਰਾਂ ਤੁਸੀਂ ਵੀ ਕਰਦੇ ਹੋ” (UDB)

ਜੋ ਮਸੀਹ ਵਿੱਚ ਸਾਡੇ ਵਿੱਚ ਹੈ

ਇਸ ਦਾ ਬਹੁਤ ਨੇੜੇ ਦਾ ਅਰਥ ਹੈ “ਜੋ ਸਾਡੇ ਕੋਲ ਮਸੀਹ ਦੇ ਕਾਰਨ ਹੈ |“

ਤੇਰੇ ਦੁਆਰਾ ਸੰਤਾਂ ਦਾ ਦਿਲ ਤਾਜ਼ਾ ਕੀਤਾ ਗਿਆ

ਇੱਥੇ ਸ਼ਬਦ “ਦਿਲ” ਵਿਸ਼ਵਾਸੀਆਂ ਦੇ ਹੌਂਸਲੇ ਨਾਲ ਸੰਬੰਧਿਤ ਹੈ | “ਤਾਜ਼ਾ ਕੀਤਾ ਗਿਆ” ਵੀ ਇੱਕ ਸੁਸਤ ਪੰਕਤੀ ਹੈ | ਇਸ ਨੂੰ ਇੱਕ ਕਿਰਿਆਸ਼ੀਲ ਪੰਕਤੀ ਦੇ ਰੂਪ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ: “ਤੁਸੀਂ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕੀਤਾ |” (ਦੇਖੋ: ਲੱਛਣ ਅਲੰਕਾਰ ਅਤੇ ਕਿਰਿਆਸ਼ੀਲ ਜਾਂ ਸੁਸਤ)

ਭਰਾ

ਪੌਲੁਸ ਫਿਲੇਮੋਨ ਨੂੰ “ਭਰਾ” ਕਹਿੰਦਾ ਹੈ ਕਿਉਂਕਿ ਉਹ ਦੋਵੇਂ ਵਿਸ਼ਵਾਸੀ ਸਨ | ਅਤੇ ਉਹ ਉਹਨਾਂ ਦੀ ਦੋਸਤੀ ਤੇ ਵੀ ਜ਼ੋਰ ਦਿੰਦਾ ਹੈ | ਇਸ ਦਾ ਇੱਥੇ ਇਸ ਤਰਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ “ਪਿਆਰੇ ਭਰਾ” ਜਾਂ “ਪਿਆਰੇ ਮਿੱਤਰ |”