pa_tn/MAT/11/18.md

4.3 KiB

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਭੀੜ ਦੇ ਨਾਲ ਗੱਲ ਕਰਨੀ ਜਾਰੀ ਰੱਖਦਾ ਹੈ |

ਰੋਟੀ ਨਾ ਖਾਣਾ

“ਭੋਜਨ ਨਾ ਖਾਣਾ |” ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਲਗਾਤਾਰ ਵਰਤ ਰੱਖਣਾ” ਜਾਂ “ਚੰਗਾ ਭੋਜਨ ਨਾ ਖਾਣਾ” (UDB) | ਇਸ ਦਾ ਅਰਥ ਇਹ ਨਹੀਂ ਹੈ ਕਿ ਯੂਹੰਨਾ ਨੇ ਕਦੇ ਵੀ ਭੋਜਨ ਨਹੀਂ ਖਾਧਾ |

ਉਹ ਕਹਿੰਦੇ ਹਨ, ‘ਉਸ ਵਿੱਚ ਭੂਤ ਹੈ’

ਯਿਸੂ ਉਹ ਸ਼ਬਦ ਬੋਲ ਰਿਹਾ ਹੈ ਜੋ ਲੋਕ ਯੂਹੰਨਾ ਦੇ ਬਾਰੇ ਕਹਿੰਦੇ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ : “ਉਹ ਕਹਿੰਦੇ ਹਨ ਕਿ ਉਸ ਵਿੱਚ ਭੂਤ ਹੈ” ਜਾਂ “ਉਹ ਉਸ ਵਿੱਚ ਭੂਤ ਹੋਣ ਦਾ ਦੋਸ਼ ਲਾਉਂਦੇ ਹਨ |” (ਦੇਖੋ: ਭਾਸ਼ਾ ਕੁਟੈਸ਼ਨ )

ਉਹ

ਪੜਨਾਂਵ “ਉਹ” ਉਸ ਸਮੇਂ ਦੀ ਪੀੜੀ ਦੇ ਲੋਕਾਂ ਦੇ ਨਾਲ ਸਬੰਧਿਤ ਹੈ (ਆਇਤ 16) |

ਮਨੁੱਖ ਦਾ ਪੁੱਤਰ

ਜਦੋਂ ਕਿ ਯਿਸੂ ਚਾਹੁੰਦਾ ਸੀ ਕਿ ਉੱਥੋਂ ਦੇ ਲੋਕ ਇਹ ਸਮਝਣ ਕਿ ਉਹ ਮਨੁੱਖ ਦਾ ਪੁੱਤਰ ਸੀ, ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੈਂ, ਮਨੁੱਖ ਦਾ ਪੁੱਤਰ |”

ਉਹ ਕਹਿੰਦੇ ਹਨ, ‘ਦੇਖੋ, ਉਹ ਪੇਟੂ ਹੈ

ਯਿਸੂ ਉਹ ਬੋਲ ਰਿਹਾ ਸੀ ਜੋ ਲੋਕ ਉਸਦੇ ਬਾਰੇ ਕਹਿੰਦੇ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ: “ਉਹ ਕਹਿਦੇ ਹਨ ਕਿ ਉਹ ਪੇਟੂ ਵਿਅਕਤੀ ਹੈ” ਜਾਂ “ਉਹ ਉਸ ਉੱਤੇ ਬਹੁਤ ਜਿਆਦਾ ਖਾਣ ਦਾ ਦੋਸ਼ ਲਾਉਂਦੇ ਹਨ |” ਜੇਕਰ ਤੁਸੀਂ “ਮਨੁੱਖ ਦਾ ਪੁੱਤਰ” ਦਾ ਅਨੁਵਾਦ “ਮੈਂ, ਮਨੁੱਖ ਦਾ ਪੁੱਤਰ” ਕਰਦੇ ਹੋ, ਤਾਂ ਅਸਿੱਧੇ ਰੂਪ ਵਿੱਚ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ “ਉਹ ਕਹਿੰਦੇ ਹਨ ਕਿ ਮੈਂ ਇੱਕ ਪੇਟੂ ਵਿਅਕਤੀ ਹਾਂ |”

ਉਹ ਇੱਕ ਪੇਟੂ ਵਿਅਕਤੀ ਹੈ

“ਉਹ ਖਾਣ ਦਾ ਲਾਲਚੀ ਹੈ” ਜਾਂ “ਬਹੁਤ ਜਿਆਦਾ ਖਾਣਾ ਉਸ ਦੀ ਆਦਤ ਹੈ”

ਇੱਕ ਸ਼ਰਾਬੀ

“ਇੱਕ ਸ਼ਰਾਬੀ” ਜਾਂ “ਇੱਕ ਰੋਜ਼ ਦਾ ਸ਼ਰਾਬੀ”

ਪਰ ਗਿਆਨ ਆਪਣੇ ਕਰਮਾ ਤੋਂ ਸੱਚਾ ਠਹਿਰਦਾ ਹੈ

ਸ਼ਾਇਦ ਇਹ ਇੱਕ ਕਹਾਵਤ ਹੈ ਜਿਸਦਾ ਯਿਸੂ ਉਸ ਹਾਲਾਤ ਵਿੱਚ ਇਸਤੇਮਾਲ ਕਰ ਰਿਹਾ ਹੈ, ਕਿਉਂਕਿ ਜਿਹਨਾਂ ਲੋਕਾਂ ਨੇ ਉਸਦਾ ਅਤੇ ਯੂਹੰਨਾ ਦਾ ਇਨਕਾਰ ਕੀਤਾ ਉਹ ਬੁੱਧੀਮਾਨ ਨਹੀਂ ਸਨ | ਇਸ ਦਾ ਅਨੁਵਾਦ UDB ਵਿੱਚ ਇੱਕ ਕਿਰਿਆਸ਼ੀਲ ਵਾਕ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ (ਦੇਖੋ: ਕਿਰਿਆਸ਼ੀਲ ਜਾਂ ਸੁਸਤ) |

ਬੁੱਧੀ ਸੱਚੀ ਠਹਿਰਦੀ ਹੈ

ਇਹ ਇੱਕ ਪ੍ਰਗਟਾਵਾ ਹੈ ਜਿੱਥੇ ਬੁੱਧੀ ਇੱਕ ਮੂਰਤ ਹੈ, ਇਸ ਦਾ ਇਸਤੇਮਾਲ ਇਹ ਕਹਿਣ ਲਈ ਨਹੀਂ ਕੀਤਾ ਗਿਆ ਕਿ ਬੁੱਧੀ ਪਰਮੇਸ਼ੁਰ ਦੇ ਅੱਗੇ ਸਹੀ ਮੰਨੀ ਗਈ ਹੈ ਪਰ ਇਸ ਦਾ ਅਰਥ ਇਹ ਹੈ ਕਿ ਬੁੱਧੀ ਸਹੀ ਸਾਬਤ ਕੀਤੀ ਗਈ ਹੈ (ਦੇਖੋ : ਮੂਰਤ )| ਉਸ ਦੇ ਕਰਮ

ਇਹ ਪੜਨਾਂਵ “ਉਸਦੀ” ਬੁੱਧੀ ਦੇ ਨਾਲ ਸਬੰਧਿਤ ਹੈ |