pa_tn/MAT/11/11.md

2.4 KiB

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਭੀੜ ਨੂੰ ਬੋਲਣਾ ਜਾਰੀ ਰੱਖਦਾ ਹੈ |

ਜਿਹੜੇ ਔਰਤਾਂ ਤੋਂ ਜਨਮੇ ਇਹਨਾਂ ਵਿਚੋਂ

“ਉਹਨਾਂ ਵਿੱਚ ਜਿਹਨਾਂ ਨੂੰ ਔਰਤਾਂ ਨੇ ਜਨਮ ਦਿੱਤਾ” ਜਾਂ “ਜਿੰਨੇ ਵੀ ਲੋਕ ਹੋਏ ਉਹ ਸਾਰੇ” (ਦੇਖੋ UDB)

ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਕੋਈ ਵੀ ਵੱਡਾ ਨਹੀਂ ਹੈ

ਸਮਾਂਤਰ ਅਨੁਵਾਦ : “ਯਹੂੰਨਾ ਬਪਤਿਸਮਾ ਦੇਣ ਵਾਲਾ ਸਭਨਾਂ ਦੇ ਨਾਲੋਂ ਵੱਡਾ ਹੈ”

ਸਵਰਗ ਦੇ ਰਾਜ ਵਿੱਚ

ਜਿਸ ਰਾਜ ਦੀ ਪਰਮੇਸ਼ੁਰ ਸਥਾਪਨਾ ਕਰੇਗਾ, ਉਸ ਦਾ ਇੱਕ ਹਿੱਸਾ | ਸਮਾਂਤਰ ਅਨੁਵਾਦ : “ਜੋ ਸਵਰਗ ਦੇ ਰਾਜ ਵਿੱਚ ਦਾਖ਼ਲ ਹੋ ਚੁੱਕਾ ਹੈ |”

ਉਹ ਉਸ ਨਾਲੋਂ ਵੱਡਾ ਹੈ

“ਉਹ ਯੂਹੰਨਾ ਦੇ ਨਾਲੋਂ ਜਿਆਦਾ ਮਹੱਤਵਪੂਰਨ ਹੈ”

ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ

“ਉਸ ਸਮੇਂ ਤੋਂ ਜਦੋਂ ਯੂਹੰਨਾ ਨੇ ਆਪਣੇ ਸੰਦੇਸ਼ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ “ ਸਵਰਗ ਦੇ ਰਾਜ ਤੇ ਜ਼ੋਰ ਮਾਰਿਆ ਜਾਂਦਾ ਹੈ, ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ

ਸੰਭਾਵੀ ਅਰਥ 1) ਜ਼ੋਰ ਮਾਰਨ ਵਾਲੇ ਇਸ ਤੇ ਜ਼ੋਰ ਮਾਰਦੇ ਹਨ (ਦੇਖੋ UDB) ਜਾਂ 2) “ਲੋਕ ਸਵਰਗ ਦੇ ਵਿਸ਼ਿਆਂ ਦਾ ਸਤਾਵ ਕਰਦੇ ਹਨ, ਅਤੇ ਜ਼ੋਰ ਮਾਰਨ ਵਾਲੇ ਇਸ ਨੂੰ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਨ” ਜਾਂ 3) “ਸਵਰਗ ਦੇ ਰਾਜ ਤੇ ਬਹੁਤ ਤਾਕਤ ਦੇ ਨਾਲ ਜ਼ੋਰ ਮਾਰਿਆ ਜਾਂਦਾ ਹੈ, ਅਤੇ ਜ਼ੋਰ ਮਾਰਨ ਵਾਲੇ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਨ |”