pa_tn/MAT/09/20.md

2.2 KiB

ਇਹ ਇਸ ਦਾ ਵਰਣਨ ਕਰਦਾ ਹੈ ਕਿ ਯਹੂਦੀ ਸਰਦਾਰ ਦੇ ਘਰ ਨੂੰ ਜਾਂਦੇ ਹੋਏ ਰਸਤੇ ਵਿੱਚ ਯਿਸੂ ਨੇ ਇੱਕ ਹੋਰ ਔਰਤ ਨੂੰ ਕਿਵੇਂ ਚੰਗਾ ਕੀਤਾ |

ਵੇਖੋ

ਸ਼ਬਦ “ਵੇਖੋ” ਕਹਾਣੀ ਵਿੱਚ ਸਾਨੂੰ ਇੱਕ ਨਵੇਂ ਵਿਅਕਤੀ ਦੇ ਬਾਰੇ ਚੌਕਸ ਕਰਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |

ਲਹੂ ਬਹੁਤ ਵਹਿੰਦਾ ਸੀ

“ਲਹੂ ਦਾ ਵਹਾਅ ਬਹੁਤ ਸੀ |” ਉਸ ਦੀ ਕੁੱਖ ਵਿਚੋਂ ਲਹੂ ਵਹਿ ਰਿਹਾ ਸੀ ਭਾਵੇਂ ਕਿ ਇਹ ਉਸ ਲਈ ਸਹੀ ਸਮਾਂ ਨਹੀਂ ਸੀ | ਕੁਝ ਸਭਿਆਚਾਰਾਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਦੇ ਲਈ ਇੱਕ ਨਰਮ ਢੰਗ ਹੋਵੇਗਾ | (ਦੇਖੋ: ਵਿਅੰਜਨ)

ਜੇਕਰ ਮੈਂ ਉਸ ਦੇ ਕੱਪੜੇ ਨੂੰ ਹੀ ਛੂਹ ਲਵਾਂ, ਤਾਂ ਮੈਂ ਠੀਕ ਹੋ ਜਾਵਾਂਗੀ

ਉਸ ਨੇ ਇਹ ਵਿਸ਼ਵਾਸ ਨਹੀਂ ਕੀਤਾ ਕਿ ਕੱਪੜਾ ਉਸ ਨੂੰ ਚੰਗਾ ਕਰੇਗਾ | ਉਸ ਨੇ ਵਿਸ਼ਵਾਸ ਕੀਤਾ ਕਿ ਯਿਸੂ ਉਸ ਨੂੰ ਚੰਗਾ ਕਰੇਗਾ | (ਦੇਖੋ: ਮੂਰਤ)

ਕੱਪੜਾ

“ਕੁੜਤਾ”

ਪਰ

“ਇਸ ਦੀ ਬਜਾਏ |” ਜਿਸ ਦੇ ਹੋਣ ਦੀ ਔਰਤ ਨੇ ਉਮੀਦ ਕੀਤੀ ਸੀ ਉਹ ਨਹੀਂ ਹੋਇਆ | ਬੇਟੀ

ਔਰਤ ਯਿਸੂ ਦੀ ਅਸਲ ਵਿੱਚ ਬੇਟੀ ਨਹੀਂ ਸੀ | ਯਿਸੂ ਉਸ ਨਾਲ ਨਮਰਤਾ ਦੇ ਨਾਲ ਗੱਲ ਕਰ ਰਿਹਾ ਸੀ | ਜੇਕਰ ਇਹ ਉਲਝਣ ਵਾਲਾ ਹੈ, ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ “ਜੁਆਨ ਔਰਤ” ਜਾਂ ਉਸੇ ਤਰ੍ਹਾਂ ਲਿਖਿਆ ਜਾ ਸਕਦਾ ਹੈ |