pa_tn/MAT/05/43.md

2.3 KiB

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ |

“ਤੁਸੀਂ ਪਿਆਰ ਕਰੋ.....ਅਤੇ ਆਪਣੇ ਦੁਸ਼ਮਣਾਂ ਨਾਲ ਨਫ਼ਰਤ ਕਰੋ” ਕੇਵਲ ਇੱਕਵਚਨ ਹਨ, ਪਰ ਤੁਹਾਨੂੰ ਇਸ ਦਾ ਅਨੁਵਾਦ ਬਹੁਵਚਨ ਰੂਪ ਵਿੱਚ ਕਰਨਾ ਪੈ ਸਕਦਾ ਹੈ | ਬਾਕੀ ਸਾਰੇ “ਤੁਸੀਂ” ਦੇ ਰੂਪ ਬਹੁਵਚਨ ਹਨ, ਨਾਲ ਨਾਲ “ਪਿਆਰ” ਅਤੇ “ਪ੍ਰਾਰਥਨਾ” ਵੀ ਬਹੁਵਚਨ ਹਨ |

ਤੁਸੀਂ ਸੁਣਿਆ ਕਿ ਇਹ ਆਖਿਆ ਗਿਆ ਸੀ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 5:33 ਵਿੱਚ ਕੀਤਾ |

ਸ਼ਬਦ “ਗੁਆਂਢੀ” ਇੱਕੋ ਹੀ ਸਮੁਦਾਏ ਦੇ ਲੋਕਾਂ ਜਾਂ ਇੱਕ ਹੀ ਸਮੂਹ ਦੇ ਲੋਕਾਂ ਨਾਲ ਸਬੰਧਿਤ ਹੈ, ਜਿਹਨਾਂ ਨਾਲ ਅਸੀਂ ਚੰਗਾ ਵਿਹਾਰ ਕਰਨ ਦੀ ਇੱਛਾ ਕਰਦੇ ਹਾਂ ਜਾਂ ਸਾਨੂੰ ਕਰਨੀ ਚਾਹੀਦੀ ਹੈ | ਇਹ ਕੇਵਲ ਉਹਨਾਂ ਲੋਕਾਂ ਦੇ ਨਾਲ ਹੀ ਸਬੰਧਿਤ ਨਹੀਂ ਹੈ ਜਿਹੜੇ ਤੁਹਾਡੇ ਨੇੜੇ ਰਹਿੰਦੇ ਹਨ | ਤੁਹਾਨੂੰ ਇਸ ਨੂੰ ਬਹੁਵਚਨ ਰੂਪ ਵਿੱਚ ਅਨੁਵਾਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ |

ਪਰ ਮੈਂ ਤੁਹਾਨੂੰ ਆਖਦਾ ਹਾਂ

ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 5:32 ਵਿੱਚ ਕੀਤਾ ਸੀ |

ਤੁਸੀਂ ਆਪਣੇ ਪਿਤਾ ਦੇ ਪੁੱਤਰ ਹੋ ਸਕਦੇ ਹੋ

“ਤੁਹਾਡੇ ਅੰਦਰ ਤੁਹਾਡੇ ਪਿਤਾ ਵਾਲੇ ਗੁਣ ਹੋ ਸਕਦੇ ਹਨ” (ਦੇਖੋ: ਅਲੰਕਾਰ)