pa_tn/MAT/05/29.md

3.5 KiB

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |

ਤੁਸੀਂ

ਯਿਸੂ ਲੋਕਾਂ ਦੇ ਸਮੂਹ ਨਾਲ ਉਸ ਬਾਰੇ ਗੱਲ ਕਰ ਰਿਹਾ ਹੈ ਜੋ ਉਹਨਾਂ ਨਾਲ ਵਿਅਕਤੀਗਤ ਰੂਪ ਵਿੱਚ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਇੱਕਵਚਨ ਹੈ, ਪਰ ਤੁਹਾਡੀ ਭਾਸ਼ਾ ਵਿੱਚ ਇਸ ਨੂੰ ਬਹੁਵਚਨ ਦੀ ਤਰ੍ਹਾਂ ਅਨੁਵਾਦ ਕਰਨ ਦੀ ਜ਼ਰੂਰਤ ਹੈ |

ਸੱਜੀ ਅੱਖ.. ਸੱਜਾ ਹੱਥ

ਖੱਬੀ ਅੱਖ ਜਾਂ ਹੱਥ ਦੇ ਨਾਲੋਂ ਜਿਆਦਾ ਮਹੱਤਵਪੂਰਨ ਅੱਖ ਅਤੇ ਹੱਥ | ਤੁਹਾਨੂੰ “ਸੱਜੇ” ਨੂੰ “ਉੱਤਮ” ਦੇ ਰੂਪ ਵਿੱਚ ਅਨੁਵਾਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ | ਜਾਂ “ਕੇਵਲ |” (ਦੇਖੋ: ਲੱਛਣ ਅਲੰਕਾਰ)

ਜੇਕਰ ਤੁਹਾਡੀ ਸੱਜੀ ਅੱਖ ਤੁਹਾਡੇ ਲਈ ਠੋਕਰ ਦਾ ਕਾਰਨ ਬਣੇ

“ਜੋ ਤੁਸੀਂ ਦੇਖਦੇ ਹੋ ਜੇਕਰ ਉਹ ਤੁਹਾਡੇ ਲਈ ਠੋਕਰ ਖਾਣ ਦਾ ਕਾਰਨ ਬਣੇ” ਜਾਂ “ਜੋ ਤੁਸੀਂ ਦੇਖਦੇ ਹੋ ਜੇਕਰ ਉਸ ਦੇ ਕਾਰਨ ਤੁਸੀਂ ਪਾਪ ਕਰਨਾ ਚਾਹੁੰਦੇ ਹੋ |” “ਠੋਕਰ” “ਪਾਪ” ਦੇ ਲਈ ਇੱਕ ਅਲੰਕਾਰ ਹੈ | ਇੱਥੇ ਯਿਸੂ ਵਿਅੰਗ ਦਾ ਇਸਤੇਮਾਲ ਕਰ ਰਿਹਾ ਹੈ, ਜਿਵੇਂ ਅਕਸਰ ਲੋਕ ਠੋਕਰ ਖਾਣ ਤੋਂ ਬਚਣ ਲਈ ਆਪਣੀਆਂ ਅੱਖਾਂ ਖੁੱਲੀਆਂ ਰੱਖਦੇ ਹਨ | (ਦੇਖੋ: ਅਲੰਕਾਰ, ਵਿਅੰਗ)

ਇਸ ਨੂੰ ਕੱਢ ਦੇ

“ਇਸ ਨੂੰ ਧੱਕੇ ਨਾਲ ਹਟਾ ਦੇ” ਜਾਂ “ਇਸ ਨੂੰ ਨਸ਼ਟ ਕਰ ਦੇ” (ਦੇਖੋ: UDB) | ਜੇਕਰ ਸੱਜੀ ਅੱਖ ਨੂੰ ਖਾਸ਼ ਢੰਗ ਦੇ ਨਾਲ ਨਹੀਂ ਦਰਸਾਇਆ ਗਿਆ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਹੋ ਸਕਦੀ ਹੈ “ਆਪਣੀਆਂ ਅੱਖਾਂ ਨੂੰ ਕੱਢ ਦੇ |” ਜੇਕਰ ਅੱਖਾਂ ਨੂੰ ਦਰਸਾਇਆ ਗਿਆ ਹੈ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਹੋ ਸਕਦੀ ਹੈ “ਉਹਨਾਂ ਨੂੰ ਕੱਢ ਦੇ |” (ਦੇਖੋ: UDB) | (ਦੇਖੋ: ਹੱਦ ਤੋਂ ਵੱਧ)

ਇਸ ਨੂੰ ਆਪਣੇ ਕੋਲੋਂ ਸੁੱਟ ਦੇ

“ਇਸ ਤੋਂ ਛੁਟਕਾਰਾ ਪਾ ਲੈ”

ਤੇਰੇ ਸਰੀਰ ਦਾ ਇੱਕ ਅੰਗ ਨਾਸ ਹੋਣਾ ਚਾਹੀਦਾ ਹੈ

“ਤੇਰੇ ਸਰੀਰ ਦੇ ਇੱਕ ਅੰਗ ਨੂੰ ਤੈਨੂੰ ਗੁਆ ਦੇਣਾ ਚਾਹੀਦਾ ਹੈ” ਜੇਕਰ ਤੇਰਾ ਸੱਜਾ ਹੱਥ ਕਾਰਨ ਬਣਦਾ ਹੈ

ਇਸ ਲੱਛਣ ਅਲੰਕਾਰ ਦਾ ਇਸਤੇਮਾਲ ਹੱਥਾਂ ਦਾ ਪੂਰੇ ਵਿਅਕਤੀ ਦੇ ਕੰਮਾਂ ਦੇ ਨਾਲ ਸੰਬੰਧ ਬਣਾਉਣ ਲਈ ਕੀਤਾ ਗਿਆ ਹੈ | (ਦੇਖੋ: ਲੱਛਣ ਅਲੰਕਾਰ)