pa_tn/LUK/12/27.md

2.2 KiB

(ਯਿਸੂ ਆਪਣੇ ਚੇਲਿਆਂ ਨੂੰ ਸਿੱਖਿਆ ਦੇਣਾ ਜਾਰੀ ਰੱਖਦਾ ਹੈ )

ਸੋਸਨ ਦੇ ਫੁੱਲ

ਸੋਸਨ ਦੇ ਫੁੱਲ ਬਹੁਤ ਸੁੰਦਰ ਹਨ ਜੋ ਬਾਗਾਂ ਵਿੱਚ ਜੰਗਲੀ ਬੂਟੀਆਂ ਦੀ ਤਰ੍ਹਾਂ ਵੱਧਦੇ ਹਨ l ਜੇਕਰ ਤੁਹਾਡੀ ਭਾਸ਼ਾ ਵਿੱਚ ਸੋਸਨ ਦੇ ਫੁੱਲ ਲਈ ਉੱਚਿਤ ਸ਼ਬਦ ਨਹੀਂ ਹੈ ਤਾਂ ਤੁਸੀਂ ਅਜਿਹਾ ਨਾਮ ਰੱਖ ਸਕਦੇ ਹੋ ਜਾਂ ਅਨੁਵਾਦ ਕਰ ਸਕਦੇ ਹੋ ਜਿਵੇਂ ਕਿ “ਫੁੱਲਾਂ l”

ਨਾ ਉਹ ਕੱਤਦੇ ਹਨ

"ਉਹ ਆਪਣੇ ਬਸਤਰ ਬਣਾਉਣ ਲਈ ਕੱਤਦੇ ਨਹੀਂ” ਜਾਂ “ਉਹ ਧਾਗੇ ਨਹੀਂ ਬੁਣਦੇ”

ਸੁਲੇਮਾਨ ਆਪਣੇ ਪੂਰੇ ਤੇਜ ਵਿੱਚ

"ਸੁਲੇਮਾਨ” ਜਿਸ ਕੋਲ ਬਹੁਤ ਧਨ ਸੰਪਤੀ ਸੀ” ਜਾਂ “ਸੁਲੇਮਾਨ ਜੋ ਸੁੰਦਰ ਬਸਤਰ ਪਹਿਨਦਾ ਸੀ”

ਜੇ ਪਰਮੇਸ਼ੁਰ ਫੁੱਲਾਂ ਨੂੰ ਪਹਿਨਾਉਂਦਾ ਹੈ

“ਜੇ ਪਰਮੇਸ਼ੁਰ ਘਾਹ ਦੇ ਫੁੱਲਾਂ ਨੂੰ ਅਜਿਹੇ ਬਸਤਰ ਪਹਿਨਾਉਂਦਾ ਹੈ: ਜਾਂ “ਪਰਮੇਸ਼ੁਰ ਘਾਹ ਨੂੰ ਸੁੰਦਰ ਬਸਤਰ ਦਿੰਦਾ ਹੈ” ਘਾਹ ਨੂੰ ਪਹਿਨਾਉਣਾ ਇੱਕ ਅਲੰਕਾਰ ਹੈ ਜੋ “ਘਾਹ ਨੂੰ ਸੁੰਦਰ ਬਣਾਉਦਾ ਹੈ” (ਦੇਖੋ: ਅਲੰਕਾਰ)

ਉਹ ਤੁਹਾਨੂੰ ਕਿੰਨਾ ਵਧੀਕ ਪਹਿਨਾਵੇਗਾ

ਇਹ ਇੱਕ ਹੈਰਾਨੀ ਭਰਿਆ ਕਥਨ ਹੈ ਜੋ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਯਕੀਨਨ ਜਿੰਨੀ ਉਹ ਘਾਹ ਦੀ ਚਿੰਤਾ ਕਰਦਾ ਹੈ ਉਸ ਤੋਂ ਵਧੇਰੇ ਲੋਕਾਂ ਦੀ ਦੇਖਭਾਲ ਕਰੇਗਾ l (ਦੇਖੋ:ਵਾਕ ਦਾ ਹਿੱਸਾ, ਵਾਕਾਂ ਦੀਆਂ ਕਿਸਮਾਂ |)