pa_tn/LUK/06/45.md

2.9 KiB

(ਯਿਸੂ ਭੀੜ ਨੂੰ ਲੋਕਾਂ ਦੇ ਉੱਤੇ ਦੋਸ਼ ਨਾ ਲਾਉਣ ਦੇ ਬਾਰੇ ਸਿੱਖਿਆ ਦੇਣਾ ਜਾਰੀ ਰੱਖਦਾ ਹੈ|)

ਇਹ ਆਇਤਾਂ ਇੱਕ ਅਲੰਕਾਰ ਹਨ ਜੋ ਮਨੁੱਖ ਦੇ ਵਿਚਾਰਾਂ ਦੀ ਤੁਲਣਾ ਇੱਕ ਖਜ਼ਾਨੇ ਦੇ ਨਾਲ ਕਰਦੀਆਂ ਹਨ ਜਿਸ ਨੂੰ ਲੋਕ ਸੁਰੱਖਿਤ ਸਥਾਨ ਦੇ ਉੱਤੇ ਰੱਖਦੇ ਹਨ| ਇਸ ਨੂੰ UDB ਦੇ ਵਾਂਗੂ ਭਾਸ਼ਾ ਦੇ ਅੰਗ ਤੋਂ ਬਿਨ੍ਹਾਂ ਅਨੁਵਾਦ ਕੀਤਾ ਜਾ ਸਕਦਾ ਹੈ| (ਦੇਖੋ: ਅਲੰਕਾਰ)

ਚੰਗਾ ਆਦਮੀ

"ਚੰਗਾ ਵਿਅਕਤੀ|" ਸ਼ਬਦ "ਚੰਗਾ" ਇੱਥੇ ਧਰਮ ਜਾਂ ਅਨੈਤਿਕ ਭਲਾਈ ਦਾ ਹਵਾਲਾ ਦਿੰਦਾ ਹੈ| ਸ਼ਬਦ "ਮਨੁੱਖ" ਇੱਥੇ ਇੱਕ ਵਿਅਕਤੀ ਦਾ ਹਵਾਲਾ ਦਿੰਦਾ ਹੈ ਜੋ ਨਰ ਜਾਂ ਨਾਰੀ ਹੋ ਸਕਦਾ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਇੱਕ ਚੰਗਾ ਵਿਅਕਤੀ” ਜਾਂ “ਚੰਗੇ ਲੋਕ” (UDB)|

ਆਪਣੇ ਮਨ ਦੇ ਚੰਗੇ ਖਜ਼ਾਨੇ ਵਿੱਚੋਂ

"ਚੰਗੀਆਂ ਚੀਜਾਂ ਜਿਨ੍ਹਾਂ ਨੂੰ ਉਹ ਮਨ ਦੇ ਵਿੱਚ ਰੱਖਦਾ ਹੈ” ਜਾਂ “ਜਿਸ ਦਾ ਉਹ ਆਦਰ ਕਰਦਾ ਹੈ”

ਬਾਹਰ ਕਢਦਾ ਹੈ

ਇਸ ਦਾ ਅਨੁਵਾਦ ਬਿਨ੍ਹਾਂ ਅਲੰਕਾਰ ਤੋਂ ਕੀਤਾ ਜਾ ਸਕਦਾ ਹੈ “ਆਪਣੇ ਜੀਵਨ ਨੂੰ ਦਿਖਾਉਂਦਾ ਹੈ” ਜਾਂ “ਦਿਖਾਉਂਦਾ ਹੈ” ਜਾਂ “ਦਿਖਾਉਂਦਾ” (UDB)|

ਕਿ ਜੋ ਚੰਗਾ ਹੈ

"ਚੰਗੀਆਂ ਚੀਜਾਂ"

ਜੋ ਉਸ ਦੇ ਮਨ ਵਿੱਚ ਹੈ ਉਹੋ ਮੂੰਹ ਵਿੱਚ ਆਉਂਦਾ ਹੈ

"ਜੋ ਉਹ ਮਨ ਦੇ ਵਿੱਚ ਸੋਚਦਾ ਹੈ ਉਹ ਉਸ ਦੇ ਬੋਲਣ ਦੇ ਉੱਤੇ ਪ੍ਰਭਾਵ ਪਾਉਂਦਾ ਹੈ” ਜਾਂ “ਜਿਸ ਦੀ ਉਹ ਆਪਣੇ ਮਨ ਦੇ ਵਿੱਚ ਕਦਰ ਕਰਦਾ ਹੈ ਉਹ ਨਿਰਧਾਰਤ ਕਰਦਾ ਹੈ ਕਿ ਉਹ ਕੀ ਬੋਲੇਗਾ|” ਇਸ ਦਾ ਅਨੁਵਾਦ ਮੂੰਹ ਅਤੇ ਮਨ ਦੇ ਹਵਾਲੇ ਤੋਂ ਬਿਨ੍ਹਾਂ ਕੀਤਾ ਜਾ ਸਕਦਾ ਹੈ, “ਜੋ ਇੱਕ ਵਿਅਕਤੀ ਬੋਲਦਾ ਹੈ ਉਹ ਦਿਖਾਉਂਦਾ ਹੈ ਕਿ ਉਹ ਕੀ ਸੋਚਦਾ ਹੈ” ਜਾਂ “ਜਿਸ ਦੇ ਬਾਰੇ ਉਹ ਸੋਚਦਾ ਹੈ ਉਹ ਉਸ ਦੇ ਬੋਲਣ ਨੂੰ ਪ੍ਰਭਾਵਿਤ ਕਰਦਾ ਹੈ|”