pa_tn/LUK/03/15.md

2.1 KiB

ਜਦੋਂ ਲੋਕਾਂ ਨੇ

ਇਹ ਉਨ੍ਹਾਂ ਲੋਕਾਂ ਦੇ ਨਾਲ ਹੀ ਸੰਬੰਧਿਤ ਹੈ ਜੋ ਯੂਹੰਨਾ ਦੇ ਕੋਲ ਆਏ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਕਿਉਂਕਿ ਲੋਕ |”

ਮੈਂ ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਹਾਂ

“ਮੈਂ ਪਾਣੀ ਦਾ ਇਸਤੇਮਾਲ ਕਰਕੇ ਬਪਤਿਸਮਾ ਦਿੰਦਾ ਹਾਂ” ਜਾਂ “ਮੈਂ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਹਾਂ”

ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਯੋਗ ਵੀ ਨਹੀਂ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਲਈ ਵੀ ਯੋਗ ਨਹੀਂ |” ਜੁੱਤੀ ਦੇ ਤਸਮੇ ਖੋਲ੍ਹਣਾ ਇੱਕ ਗੁਲਾਮ ਦਾ ਕੰਮ ਸੀ | ਯੂਹੰਨਾ ਕਹਿੰਦਾ ਸੀ ਕਿ ਜੋ ਆ ਰਿਹਾ ਹੈ ਉਹ ਬਹੁਤ ਵੱਡਾ ਹੈ ਇੱਥੋਂ ਤਕ ਕਿ ਉਹ ਉਸ ਦਾ ਗੁਲਾਮ ਬਣਨ ਦੇ ਯੋਗ ਵੀ ਨਹੀਂ ਹੈ |

ਜੁੱਤੀ

ਜੁੱਤੀ ਤਸਮਿਆਂ ਵਾਲੇ ਬੂਟ ਸਨ ਜੋ ਤਲੇ ਨੂੰ ਪੈਰ ਦੇ ਨਾਲ ਜਕੜ ਕੇ ਰੱਖਦੇ ਸਨ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਬੂਟ” |

ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਦੇ ਨਾਲ ਬਪਤਿਸਮਾ ਦੇਵੇਗਾ

ਇਹ ਅਲੰਕਾਰ ਪਾਣੀ ਦੇ ਬਪਤਿਸਮੇ ਦੀ ਤੁਲਣਾ ਉਸ ਬਪਤਿਸਮੇ ਦੇ ਨਾਲ ਕਰਦਾ ਹੈ ਜਿਸ ਵਿੱਚ ਵਿਅਕਤੀ ਦਾ ਸੰਪਰਕ ਪਵਿੱਤਰ ਆਤਮਾ ਅਤੇ ਅੱਗ ਦੇ ਨਾਲ ਹੁੰਦਾ ਹੈ | (ਦੇਖੋ: ਅਲੰਕਾਰ)