pa_tn/LUK/03/08.md

1.9 KiB

(ਯੂਹੰਨਾ ਭੀੜ ਦੇ ਨਾਲ ਗੱਲ ਕਰਨੀ ਜਾਰੀ ਰੱਖਦਾ ਹੈ |)

ਤੋਬਾ ਦੇ ਲਾਇਕ ਫ਼ਲ ਦਿਓ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਸ ਤਰ੍ਹਾਂ ਦਾ ਫਲ ਦਿਓ ਜੋ ਦਿਖਾਉਂਦਾ ਹੈ ਕਿ ਤੁਸੀਂ ਤੋਬਾ ਕਰ ਲਈ ਹੈ” ਜਾਂ “ਚੰਗੇ ਕੰਮ ਕਰੋ ਜੋ ਦਿਖਾਉਂਦੇ ਹਨ ਕਿ ਤੁਸੀਂ ਆਪਣੇ ਪਾਪਾਂ ਤੋਂ ਮੁੜ ਗਏ ਹੋ |” ਇਸ ਅਲੰਕਾਰ ਵਿੱਚ ਇੱਕ ਵਿਅਕਤੀ ਦੇ ਵਿਹਾਰ ਦੀ ਤੁਲਣਾ ਫ਼ਲ ਦੇ ਨਾਲ ਕੀਤੀ ਗਈ ਹੈ | ਜਿਵੇਂ ਕਿ ਇੱਕ ਪੌਦੇ ਤੋਂ ਉਸੇ ਫ਼ਲ ਦੀ ਉਮੀਦ ਕੀਤੀ ਜਾਂਦੀ ਹੈ ਜੋ ਉਸ ਦੀ ਕਿਸਮ ਦੇ ਅਨੁਸਾਰ ਉੱਚਿਤ ਹੈ, ਉਸੇ ਤਰ੍ਹਾਂ ਉਸ ਵਿਅਕਤੀ ਤੋਂ ਧਰਮੀ ਜੀਵਨ ਜਿਉਣ ਦੀ ਆਸ ਕੀਤੀ ਜਾਂਦੀ ਹੈ ਜੋ ਕਹਿੰਦਾ ਹੈ ਕਿ ਮੈਂ ਤੋਬਾ ਕਰ ਲਈ ਹੈ |” (ਦੇਖੋ: ਅਲੰਕਾਰ)

ਆਪਣੇ ਆਪ ਵਿੱਚ ਇਹ ਨਾ ਆਖਣਾ

“ਆਪਣੇ ਆਪ ਨੂੰ ਕਹਿਣਾ” ਜਾਂ “ਆਪਣੇ ਮਨ ਵਿੱਚ ਕਹਿਣਾ” ਜਾਂ “ਸੋਚਣਾ”

ਅਬਰਾਹਾਮ ਸਾਡਾ ਪਿਤਾ ਹੈ

“ਅਬਰਾਹਾਮ ਸਾਡਾ ਪੂਰਵਜ ਹੈ” ਜਾਂ “ਅਸੀਂ ਅਬਰਾਹਾਮ ਦੇ ਵੰਸ਼ਜ ਹਾਂ |” ਜੇ ਇਹ ਸਪੱਸ਼ਟ ਨਹੀ ਹੈ ਕਿ ਉਹ ਇਸ ਤਰ੍ਹਾਂ ਕਿਉਂ ਆਖਣਗੇ, ਤੁਸੀਂ ਅਸਪੱਸ਼ਟ ਜਾਣਕਾਰੀ ਨੂੰ ਜੋੜ ਸਕਦੇ ਹੋ “ਇਸ ਲਈ ਪਰਮੇਸ਼ੁਰ ਸਾਨੂੰ ਸਜ਼ਾ ਨਹੀਂ ਦੇਵੇਗਾ |”