pa_tn/LUK/02/04.md

2.2 KiB

ਯਹੂਦਿਯਾ ਦੇ ਬੈਤਲਹਮ ਨਗਰ ਨੂੰ ਗਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਬੈਤਲਹਮ ਨਗਰ ਨੂੰ ਉਤਾਂਹ ਗਿਆ ਜੋ ਯਹੂਦਿਯਾ ਦੇ ਵਿੱਚ ਸੀ” | ਬੈਤਲਹਮ ਨਾਸਰਤ ਦੇ ਨਾਲੋਂ ਜਿਆਦਾ ਉੱਚਾ ਸੀ |

ਦਾਊਦ ਦਾ ਸ਼ਹਿਰ

ਬੈਤਲਹਮ ਨੂੰ ਇਸ ਦੇ ਮਹੱਤਵ ਦੇ ਕਾਰਨ ਸ਼ਹਿਰ ਕਿਹਾ ਜਾਂਦਾ ਸੀ ਨਾ ਕਿ ਇਸ ਦੇ ਅਕਾਰ ਦੇ ਕਾਰਨ | ਰਾਜਾ ਦਾਊਦ ਉੱਥੇ ਜੰਮਿਆ ਸੀ ਅਤੇ ਭਵਿੱਖਬਾਣੀ ਸੀ ਮਸੀਹਾ ਵੀ ਉੱਥੇ ਹੀ ਜਨਮ ਲਵੇਗਾ | “ਦਾਊਦ ਦਾ ਸ਼ਹਿਰ” ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਦਾਊਦ ਰਾਜਾ ਦਾ ਸ਼ਹਿਰ” |

ਨਾਮ ਲਿਖਾਵੇ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਤਾਂ ਕਿ ਆਪਣਾ ਨਾਮ ਲਿਖਾਵੇ” ਜਾਂ “ਗਿਣਤੀ ਵਿੱਚ ਸ਼ਾਮਲ ਹੋਣ ਲਈ” |

ਮਰਿਯਮ ਦੇ ਨਾਲ

ਮਰਿਯਮ ਨਾਸਰਤ ਤੋਂ ਯੂਸੁਫ਼ ਦੇ ਨਾਲ ਗਈ | ਇਸ ਦਾ ਅਰਥ ਹੈ ਇਕ ਔਰਤਾਂ ਤੋਂ ਵੀ ਚੁੰਗੀ ਲਈ ਜਾਂਦੀ ਸੀ, ਇਸ ਲਈ ਮਰਿਯਮ ਨੂੰ ਨਾਲ ਜਾਣ ਦੀ ਅਤੇ ਗਿਣਤੀ ਕਰਾਉਣ ਦੀ ਜਰੂਰਤ ਸੀ |

ਜਿਸ ਦੀ ਉਸ ਦੇ ਨਾਲ ਮੰਗਣੀ ਹੋਈ ਸੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਸ ਦੀ ਮੰਗੇਤਰ” ਜਾਂ “ਜਿਸ ਦਾ ਉਸ ਦੇ ਨਾਲ ਵਾਅਦਾ ਸੀ |” ਇੱਕ ਮੰਗਣੀ ਹੋਈ ਜੋੜੀ ਨੂੰ ਕਾਨੂੰਨੀ ਤੌਰ ਤੇ ਵਿਆਹੇ ਹੋਏ ਗਿਣਿਆ ਜਾਂਦਾ ਸੀ ਪਰ ਆਪਸ ਵਿੱਚ ਸਰੀਰਕ ਸੰਬੰਧ ਨਹੀਂ ਰੱਖਦੇ ਸਨ |