pa_tn/LUK/02/01.md

3.5 KiB

ਹੁਣ

ਇਹ ਸ਼ਬਦ ਦਿਖਾਉਂਦਾ ਹੈ ਇਕ ਲੇਖਕ ਹੋਰ ਵਿਸ਼ੇ ਦੀ ਪਹਿਚਾਣ ਦੇ ਰਿਹਾ ਹੈ |

ਇਸ ਤਰਾਂ ਹੋਇਆ

ਇਸ ਪਦ ਨੂੰ ਇਹ ਦਿਖਾਉਣ ਲਈ ਇਸਤੇਮਾਲ ਕੀਤਾ ਗਿਆ ਹੈ ਕਿ ਇਹ ਵਰਣਨ ਦੀ ਸ਼ੁਰੂਆਤ ਹੈ | ਜੇਕਰ ਤੁਹਾਡੀ ਭਾਸ਼ਾ ਦੇ ਵਿੱਚ ਵਰਣਨ ਦੀ ਸ਼ੁਰੂਆਤ ਨੂੰ ਦਿਖਾਉਣ ਦਾ ਢੰਗ ਹੈ, ਤਾਂ ਤੁਸੀਂ ਉਸ ਦਾ ਇਸਤੇਮਾਲ ਕਰ ਸਕਦੇ ਹੋ | ਕੁਝ ਸੰਸਕਰਣਾਂ ਦੇ ਵਿੱਚ ਇਹ ਪੰਕਤੀ ਨਹੀਂ ਹੈ |

ਕੈਸਰ ਅਗਸਤੁਸ

“ਰਾਜਾ ਅਗਸਤੁਸ” ਜਾਂ “ਬਾਦਸ਼ਾਹ ਅਗਸਤੁਸ” | ਰੋਮੀ ਸਾਮਰਾਜ ਦਾ ਪਹਿਲਾ ਰਾਜਾ ਅਗਸਤੁਸ ਸੀ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਹੁਕਮ ਭੇਜਿਆ

ਹੁਕਮ ਇੱਕ ਆਦੇਸ਼ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਹੁਕਮ ਦਿੱਤਾ” ਜਾਂ “ਆਦੇਸ਼ ਦਿੱਤਾ” ਜਾਂ “ਆਗਿਆ ਦਿੱਤੀ” |

ਜਨ ਗਣਨਾ

ਇੱਕ ਦੇਸ਼ ਜਾਂ ਇਲਾਕੇ ਦੇ ਵਿੱਚ ਲੋਕਾਂ ਦੀ ਦਫ਼ਤਰੀ ਗਿਣਤੀ ਨੂੰ ਜਨ ਗਣਨਾ ਕਿਹਾ ਜਾਂਦਾ ਹੈ | ਇਸ ਦਾ ਇਸਤੇਮਾਲ ਚੁੰਗੀ ਇਕੱਠਾ ਕਰਨ ਦੇ ਲਈ ਕੀਤਾ ਜਾਂਦਾ ਸੀ |

ਕਿ ਰੋਮੀ ਸੰਸਾਰ ਦੇ ਵਿੱਚ ਰਹਿੰਦੇ ਲੋਕਾਂ ਦੀ ਗਿਣਤੀ ਕੀਤੀ ਜਾਵੇਗੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਕਿ ਉਹ ਰੋਮੀ ਸੰਸਾਰ ਦੇ ਵਿੱਚ ਰਹਿੰਦੇ ਲੋਕਾਂ ਦਾ ਪੰਜੀਕਰਣ ਕਰਨਗੇ” ਜਾਂ “ਕਿ ਉਹ ਰੋਮੀ ਰਾਜ ਰਹਿੰਦੇ ਸਾਰੇ ਲੋਕਾਂ ਦੀ ਗਿਣਤੀ ਕਰਨਗੇ ਅਤੇ ਉਨ੍ਹਾਂ ਦੇ ਨਾਮ ਲਿਖਣਗੇ” |

ਰੋਮੀ ਸੰਸਾਰ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਸੰਸਾਰ ਦਾ ਉਹ ਹਿੱਸਾ ਜਿਸ ਉੱਤੇ ਰੋਮ ਦਾ ਰਾਜ ਸੀ” ਜਾਂ “ਰੋਮੀ ਸ਼ਾਸ਼ਕ ਦੇ ਅਧੀਨ ਦੇਸ਼” ਜਾਂ “ਰੋਮੀ ਸਾਮਰਾਜ” |

ਕੁਰਨੀਅਸ

ਕੁਰਨੀਅਸ ਸੀਰੀਆ ਦਾ ਨਿਯੁਕਤ ਕੀਤਾ ਹੋਇਆ ਸ਼ਾਸ਼ਕ ਸੀ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਹਰੇਕ ਗਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਹਰੇਕ ਨੇ ਜਾਣ ਲਈ ਯਾਤਰਾ ਸ਼ੁਰੂ ਕੀਤੀ” ਜਾਂ “ਹਰੇਕ ਜਾ ਰਿਹਾ ਸੀ” |

ਉਸ ਦਾ ਆਪਣਾ ਨਗਰ

“ਉਹ ਨਗਰ ਜਿਸ ਵਿੱਚ ਉਸ ਦੇ ਪੁਰਖੇ ਰਹਿੰਦੇ ਸਨ”

ਜਨ ਗਣਨਾ ਦੇ ਲਈ ਨਾਮ ਲਿਖਾਉਣ ਦੇ ਲਈ

“ਉਨ੍ਹਾਂ ਦੇ ਨਾਮ ਰਜਿਸਟਰ ਵਿੱਚ ਲਿਖਾਉਣ ਲਈ” ਜਾਂ “ਸਰਕਾਰੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਲਈ”