pa_tn/LUK/01/36.md

16 lines
2.4 KiB
Markdown

# (ਦੂਤ ਮਰਿਯਮ ਦੇ ਨਾਲ ਗੱਲ ਕਰਨੀ ਜਾਰੀ ਰੱਖਦਾ ਹੈ: )
# ਤੇਰੀ ਰਿਸ਼ਤੇਦਾਰ
ਜੇਕਰ ਤੁਹਾਨੂੰ ਸਹੀ ਰਿਸ਼ਤੇ ਦੇ ਬਾਰੇ ਲਿਖਣ ਦੀ ਜ਼ਰੂਰਤ ਹੈ ਤਾਂ ਇਲੀਸਬਤ ਮਰਿਯਮ ਦੀ ਆਂਟੀ ਜਾਂ ਦਾਦੀ ਸੀ |
# ਉਹ ਨੂੰ ਵੀ ਬੁਢੇਪੇ ਵਿੱਚ ਪੁੱਤਰ ਹੋਣ ਵਾਲਾ ਹੈ
“ਉਸ ਦੇ ਵੀ ਇੱਕ ਪੁੱਤਰ ਹੋਣ ਵਾਲਾ, ਜਦੋਂ ਕਿ ਉਹ ਬਹੁਤ ਬੁੱਢੀ ਹੈ” ਜਾਂ “ਭਾਵੇਂ ਕਿ ਉਹ ਬੁੱਢੀ ਹੈ, ਪਰ ਉਸ ਦੇ ਵੀ ਪੁੱਤਰ ਹੋਵੇਗਾ” | ਧਿਆਨ ਦੇਵੋ ਕਿ ਇਸ ਦਾ ਅਰਥ ਇਹ ਨਹੀਂ ਹੈ ਕਿ ਮਰਿਯਮ ਅਤੇ ਇਲੀਸਬਤ ਜਦੋਂ ਗਰਭਵਤੀ ਹੋਈਆਂ ਉਹ ਦੋਵੇਂ ਹੀ ਬੁੱਢੀਆਂ ਸਨ |
# ਪਰਮੇਸ਼ੁਰ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ!
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਕਿਉਂਕਿ ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ” | ਜੋ ਪਰਮੇਸ਼ੁਰ ਨੇ ਇਲੀਸਬਤ ਦੇ ਲਈ ਕੀਤਾ ਉਸ ਸਬੂਤ ਸੀ ਕਿ ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ ਅਤੇ ਇਹ ਕਿ ਉਹ ਮਰਿਯਮ ਨੂੰ ਸਰੀਰਕ ਸੰਬੰਧ ਬਣਾਉਣ ਤੋਂ ਬਿਨ੍ਹਾਂ ਗਰਭਵਤੀ ਹੋਣ ਦੇਵੇਗਾ |
# ਮੈਂ ਪਰਮੇਸ਼ੁਰ ਦੀ ਦਾਸੀ ਹਾਂ
“ਮੈਂ ਪ੍ਰਭੂ ਦੀ ਦਾਸੀ ਹਾਂ” | ਉਸ ਪ੍ਰਭਾਵ ਦਾ ਇਸਤੇਮਾਲ ਕਰੋ ਜੋ ਉਸਦੀ ਨਮਰਤਾ ਅਤੇ ਪ੍ਰਭੂ ਦੇ ਲਈ ਆਗਿਆਕਾਰੀ ਨੂੰ ਦਿਖਾਉਂਦਾ ਹੈ | ਉਹ ਪ੍ਰਭੂ ਦੀ ਦਾਸੀ ਹੋਣ ਤੇ ਘਮੰਡ ਨਹੀਂ ਕਰ ਰਹੀ ਸੀ |
# ਇਹ ਮੇਰੇ ਨਾਲ ਹੋਵੇ
“ਇਹ ਗੱਲਾਂ ਮੇਰੇ ਨਾਲ ਹੋਣ” | ਮਰਿਯਮ ਉਨ੍ਹਾਂ ਗੱਲਾਂ ਦੇ ਲਈ ਆਪਣੀ ਇੱਛਾ ਨੂੰ ਦਿਖਾ ਰਹੀ ਸੀ ਜੋ ਦੂਤ ਨੇ ਆਖੀਆਂ ਸਨ ਕਿ ਉਸ ਨਾਲ ਹੋਣਗੀਆਂ |