pa_tn/LUK/01/01.md

3.4 KiB

ਵਿਰਤਾਂਤ

“ਰਿਪੋਟ” ਜਾਂ “ਕਹਾਣੀ” ਜਾਂ “ਸੱਚੀ ਕਹਾਣੀਆਂ ”

ਸਾਨੂੰ

ਇਸ ਭਾਗ ਵਿੱਚ ਦਿੱਤੇ ਗਏ ਸ਼ਬਦ “ਸਾਨੂੰ” ਵਿੱਚ ਹੋ ਸਕਦਾ ਹੈ ਕਿ ਥਿਉਫਿਲੁਸ ਸ਼ਾਮਲ ਨਹੀਂ ਹੈ, ਪਰ ਪ੍ਰਸੰਗ ਖਾਸ ਰੂਪ ਵਿੱਚ ਇਸ ਤਰ੍ਹਾਂ ਨਹੀਂ ਕਹਿੰਦਾ (ਦੇਖੋ: ਵਿਸ਼ੇਸ਼)

ਮੁਢੋਂ ਆਪਣੀ ਅੱਖੀਂ ਵੇਖਣ ਵਾਲਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਇਹਨਾਂ ਚੀਜ਼ਾਂ ਨੂੰ ਉਸ ਸਮੇਂ ਤੋਂ ਵੇਖਿਆ ਜਦੋਂ ਉਹ ਪਹਿਲਾ ਵਾਪਰੀਆਂ |”

ਬਚਨ ਦੇ ਸੇਵਕ ਬਣੇ

ਹੋਰ ਸੰਭਾਵੀ ਅਰਥ ਇਹ ਹਨ “ਲੋਕਾਂ ਨੂੰ ਉਸ ਦਾ ਸੰਦੇਸ਼ ਦੱਸਣ ਦੇ ਦੁਆਰਾ ਪਰਮੇਸ਼ੁਰ ਦੀ ਸੇਵਾ ਕੀਤੀ” ਜਾਂ “ਲੋਕਾਂ ਨੂੰ ਯਿਸੂ ਦੇ ਬਾਰੇ ਖੁਸ਼ਖਬਰੀ ਸੁਣਾਈ |”

ਉਨ੍ਹਾਂ ਨੂੰ ਸਾਨੂੰ ਦੱਸਿਆ

ਇਸ ਪੰਕਤੀ ਵਿੱਚ “ਸਾਨੂੰ” ਵਿਸ਼ੇਸ਼ ਹੈ | ਇਸ ਵਿੱਚ ਥਿਉਫਿਲੁਸ ਸ਼ਾਮਲ ਨਹੀਂ ਹੈ | (ਦੇਖੋ: ਵਿਸ਼ੇਸ਼)

ਹਰੇਕ ਚੀਜ਼ ਦੀ ਜਤਨ ਦੇ ਨਾਲ ਖੋਜ ਕੀਤੀ

ਇਸ ਦਾ ਅਰਥ ਹੈ ਕਿ ਉਹ ਨੇ ਉਸ ਦੀ ਧਿਆਨ ਦੇ ਨਾਲ ਖੋਜ ਕੀਤੀ ਜੋ ਹੋਇਆ | ਸ਼ਾਇਦ ਉਸ ਨੇ ਅਲੱਗ ਅਲੱਗ ਲੋਕਾਂ ਦੇ ਨਾਲ ਕੀਤੀ ਹੋਵੀ ਜਿਨ੍ਹਾਂ ਨੇ ਉਹ ਦੇਖਿਆ ਜੋ ਹੋਇਆ ਸੀ, ਤਾਂ ਇਕ ਉਹ ਯਕੀਨੀ ਬਣਾ ਸਕੇ ਇਕ ਜੋ ਲਿਖਿਆ ਗਿਆ ਹੈ ਉਹ ਸਹੀ ਹੈ | ਇਸ ਦਾ ਅਨੁਵਾਦ ਕਰਨ ਦਾ ਦੂਸਰਾ ਢੰਗ ਇਹ ਹੋ ਸਕਦਾ ਹੈ “ਜੋ ਹੋਇਆ ਉਸ ਦੀ ਧਿਆਨ ਦੇ ਨਾਲ ਖੋਜ ਕੀਤੀ |”

ਆਦਰਯੋਗ

ਲੂਕਾ ਨੇ ਇਹ ਥਿਉਫਿਲੁਸ ਦੇ ਲਈ ਆਦਰ ਅਤੇ ਇੱਜਤ ਦਿਖਾਉਣ ਦੇ ਲਈ ਕਿਹਾ | ਸੰਬੋਧਿਤ ਕਰਨ ਦੇ ਇਸ ਢੰਗ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਥਿਉਫਿਲੁਸ ਮਹੱਤਵਪੂਰਨ ਸਰਦਾਰ ਸੀ |ਇਸ ਨੂੰ ਅਨੁਵਾਦ ਕਰਨ ਦੂਸਰਾ ਢੰਗ ਇਹ ਹੋ ਸਕਦਾ ਹੈ “ਆਦਰਯੋਗ” ਜਾਂ “ਮਹਾਨ ” | ਕੁਝ ਲੋਕ ਇਸ ਅਭਿਨੰਦਨ ਨੂੰ ਅੱਗੇ ਰੱਖਣਾ ਚਾਹੁਣਗੇ ਅਤੇ ਕਹਿਣਗੇ “ਥਿਉਫਿਲੁਸ ਲਈ” ਜਾਂ “ਪਿਆਰੇ ਥਿਉਫਿਲੁਸ ਲਈ |”

ਥਿਉਫਿਲੁਸ

ਇਸ ਨਾਮ ਦਾ ਅਰਥ ਹੈ “ਪਰਮੇਸ਼ੁਰ ਦਾ ਮਿੱਤਰ |” ਇਹ ਉਸ ਦੇ ਚਰਿੱਤਰ ਦਾ ਵਰਣਨ ਕਰਦਾ ਹੋ ਸਕਦਾ ਹੈ ਜਾਂ ਇਹ ਉਸ ਦਾ ਅਸਲ ਨਾਮ ਹੋ ਸਕਦਾ ਹੈ | ਜਿਆਦਾਤਰ ਅਨੁਵਾਦਾਂ ਵਿੱਚ ਇਹ ਨਾਮ ਦੇ ਵਾਂਗੂੰ ਹੈ |(ਦੇਖੋ: ਨਾਵਾਂ ਦਾ ਅਨੁਵਾਦ ਕਿਵੇਂ ਕਰੀਏ)