pa_tn/JUD/01/24.md

2.1 KiB

ਤੁਹਾਨੂੰ ਠੋਕਰ ਤੋਂ ਬਚਾਉਣ ਲਈ

ਜਿਵੇਂ ਕੋਈ ਤੁਰਦੇ ਹੋਏ ਇੱਕ ਪੱਥਰ ਤੋਂ ਠੇਡਾ ਖਾ ਸਕਦਾ ਹੈ, ਇਸੇ ਤਰਾਂ ਕੋਈ ਪਾਪ ਕਰਨ ਦੇ ਦੁਆਰਾ ਪਰਮੇਸ਼ੁਰ ਦੇ ਸਾਹਮਣੇ ਠੋਕਰ ਖਾ ਸਕਦਾ ਹੈ | ਸਮਾਂਤਰ ਅਨੁਵਾਦ: “ਉਸ ਉੱਤੇ ਲਗਾਤਾਰ ਭਰੋਸਾ ਕਰਨ ਲਈ ਸਹਾਇਤਾ ਕਰਨ ਲਈ |”(ਦੇਖੋ: ਅਲੰਕਾਰ)

ਅਤੇ ਤੁਹਾਨੂੰ ਉਸ ਦੀ ਮਹਿਮਾ ਦੇ ਅੱਗੇ ਖੜਾ ਕਰਨ ਲਈ

ਉਸ ਦੀ ਮਹਿਮਾ ਅਦਭੁਤ ਰੋਸ਼ਨੀ ਹੈ ਜੋ ਉਸ ਦੀ ਮਹਾਨਤਾ ਨੂੰ ਦਿਖਾਉਂਦੀ ਹੈ | ਸਮਾਂਤਰ ਅਨੁਵਾਦ: “ਅਤੇ ਤੁਹਾਨੂੰ ਉਹਦੀ ਮਹਿਮਾ ਦਾ ਅਨੰਦ ਲੈਣ ਅਤੇ ਅਰਾਧਨਾ ਕਰਨ ਦੀ ਆਗਿਆ ਦੇਣ ਲਈ |”

ਵੱਧਦੇ ਜਾਣ ਵਾਲੇ ਅਨੰਦ ਵਿੱਚ ਦੋਸ਼ ਰਹਿਤ

“ਪਾਪ ਰਹਿਤ ਅਤੇ ਬਹੁਤ ਅਨੰਦ ਵਿੱਚ |” ਜਾਂ “ਅਤੇ ਤੁਹਾਡੇ ਵਿੱਚ ਕੋਈ ਪਾਪ ਨਹੀਂ ਹੋਵੇਗਾ ਅਤੇ ਤੁਸੀਂ ਅਨੰਦ ਨਾਲ ਭਰਪੂਰ ਹੋਵੋਗੇ |”

ਕੇਵਲ ਪਰਮੇਸ਼ੁਰ ਸਾਡੇ ਮੁਕਤੀਦਾਤੇ ਲਈ, ਯਿਸੂ ਮਸੀਹ ਸਾਡੇ ਪ੍ਰਭੁ ਦੁਆਰਾ,

“ਕੇਵਲ ਇੱਕੋ ਪਰਮੇਸ਼ੁਰ ਲਈ, ਜਿਸ ਨੇ ਸਾਨੂੰ ਉਸ ਦੇ ਕਾਰਨ ਬਚਾਇਆ ਜੋ ਯਿਸੂ ਮਸੀਹ ਨੇ ਕੀਤਾ |”

ਮਹਿਮਾ, ਪਰਾਕ੍ਰਮ, ਸ਼ਕਤੀ ਅਤੇ ਅਧਿਕਾਰ,ਸਾਰਿਆਂ ਜੁੱਗਾਂ ਤੋਂ ਪਹਿਲਾਂ, ਅਤੇ ਹੁਣ, ਅਤੇ ਹਮੇਸ਼ਾਂ ਲਈ ਹੋਵੇ |ਆਮੀਨ

ਮਹਿਮਾ, ਪੂਰੀ ਅਗਵਾਈ ਅਤੇ ਸਾਰੀਆਂ ਚੀਜ਼ਾਂ ਤੇ ਅਧਿਕਾਰ ਪਰਮੇਸ਼ੁਰ ਦਾ ਸੀ, ਹੈ ਅਤੇ ਹੋਵੇਗਾ |