pa_tn/JUD/01/07.md

2.6 KiB

ਇਹ ਬਿਲਕੁਲ ਇਸ ਤਰਾਂ ਹੈ

ਇਹ ਉਹਨਾਂ ਦੂਤਾਂ ਦੀ ਤੁਲਨਾ ਜਿਹਨਾਂ ਨੇ ਆਪਣੇ ਕੰਮ ਨੂੰ ਛੱਡ ਦਿੱਤਾ, ਸਦੂਮ ਅਤੇ ਅਮੂਰਾਹ ਦੇ ਲੋਕਾਂ ਨਾਲ ਕਰਦਾ ਹੈ |

ਅਤੇ ਉਹਨਾਂ ਦੇ ਆਲੇ ਦੁਆਲੇ ਦੇ ਸ਼ਹਿਰ

“ਅਤੇ ਉਹਨਾਂ ਦੇ ਲਾਗੇ ਦੇ ਸ਼ਹਿਰ”

ਉਸੇ ਤਰਾਂ ਆਪਣੇ ਆਪ ਨੂੰ ਦੇ ਦਿੱਤਾ

ਜਿਵੇਂ ਦੂਤਾਂ ਨੇ ਆਪਣੇ ਆਪ ਨੂੰ ਬੁਰਿਆਈ ਦੀ ਪਾਲਣਾ ਕਰਨ ਲਈ ਦੇ ਦਿੱਤਾ ਉਸੇ ਤਰਾਂ ਸਦੂਮ ਅਤੇ ਅਮੂਰਾਹ ਦੇ ਲੋਕਾਂ ਨੇ ਆਪਣੇ ਆਪ ਨੂੰ ਹਰਾਮਕਾਰੀ ਲਈ ਦੇ ਦਿੱਤਾ |

ਹਰਾਮਕਾਰੀ ਲਈ ਅਤੇ ਗੈਰ ਸੁਭਾਵਿਕ ਕਾਮਨਾ ਦੇ ਮਗਰ ਲੱਗੇ

ਲੋਕ ਆਪਣੇ ਵਿਆਹ ਦੇ ਸੰਬੰਧਾਂ ਤੋਂ ਬਾਹਰ ਸਰੀਰਕ ਸੰਬੰਧ ਬਣਾਉਂਦੇ ਸਨ | ਅਤੇ ਔਰਤਾਂ ਔਰਤਾਂ ਨਾਲ ਸਰੀਰਕ ਸੰਬੰਧ ਬਣਾਉਂਦੀਆਂ ਸਨ ਅਤੇ ਮਰਦ ਮਰਦਾਂ ਨਾਲ ਸਰੀਰਕ ਸੰਬੰਧ ਬਣਾਉਂਦੇ ਸਨ |

ਉਹਨਾਂ ਨੂੰ ਦਿੱਤਾ ਗਿਆ ਸੀ

“ਸਦੂਮ ਅਤੇ ਅਮੂਰਾਹ ਦੇ ਲੋਕਾਂ ਨੂੰ ਦਿੱਤਾ ਗਿਆ ਸੀ”

ਉਹਨਾਂ ਦੀਆਂ ਉਦਾਹਰਣਾਂ ਵਾਂਗ ਜਿਹੜੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹਨ

ਸਦੂਮ ਅਤੇ ਅਮੂਰਾਹ ਦੇ ਲੋਕਾਂ ਦਾ ਵਿਨਾਸ਼ ਉਹਨਾਂ ਲੋਕਾਂ ਦੇ ਅੰਤ ਦੇ ਲਈ ਉਦਾਹਰਣ ਬਣਿਆ ਜਿਹਨਾਂ ਨੇ ਪਰਮੇਸ਼ੁਰ ਦਾ ਇਨਕਾਰ ਕੀਤਾ |

ਇਹ ਵੀ ਦੂਸ਼ਿਤ ਹੁੰਦੇ ਹਨ

“ਇਹਨਾਂ” ਉਹਨਾਂ ਲੋਕਾਂ ਨਾਲ ਸੰਬੰਧਿਤ ਹੈ ਜਿਹਨਾਂ ਨੇ ਪਰਮੇਸ਼ੁਰ ਦਾ ਇਨਕਾਰ ਕੀਤਾ, ਅਤੇ ਜਿਹਨਾਂ ਨੇ ਆਪਣੇ ਸਰੀਰਾਂ ਨੂੰ ਹਰਾਮਕਾਰੀ ਨਾਲ ਦੂਸ਼ਿਤ ਕੀਤਾ ਜਿਵੇਂ ਇੱਕ ਪਾਣੀ ਦੇ ਸੋਤੇ ਵਿੱਚ ਕੂੜਾ ਸੁੱਟਣ ਨਾਲ ਉਹ ਪੀਣ ਦੇ ਜੋਗ ਨਹੀਂ ਰਹਿੰਦਾ |

ਮਹਿਮਾਮਈ ਲੋਕਾਂ ਦੇ ਬਾਰੇ

“ਪਰਮੇਸ਼ੁਰ ਦੇ ਅਦਭੁਤ ਦੂਤਾਂ ਦੇ ਬਾਰੇ”