pa_tn/JHN/02/13.md

1.2 KiB

ਯਰੂਸ਼ਲਮ ਤੱਕ

ਇਸ ਦਾ ਅਰਥ ਹੈ ਕਿ ਉਹਨਾਂ ਹੇਠਲੀ ਜਗ੍ਹਾ ਤੋਂ ਉੱਪਰਲੀ ਜਗ੍ਹਾ ਵੱਲ ਸਫ਼ਰ ਕੀਤਾ|ਯਰੂਸ਼ਲਮ ਪਹਾੜੀ ਦੀ ਚੋਟੀ ਤੇ ਬਣਾਇਆ ਗਿਆ ਹੈ|

ਹੈਕਲ ਦੇ ਅੰਦਰ

ਇਹ ਹੈਕਲ ਦੇ ਬਾਹਰੀ ਵਿਹੜੇ ਵੱਲ ਸੰਕੇਤ ਕਰਦਾ ਹੈ ਜਿੱਥੇ ਗੈਰ ਯਹੂਦੀਆਂ ਨੂੰ ਅਰਾਧਨਾ ਕਰਨ ਦੀ ਇਜ਼ਾਜਤ ਸੀਂ|

ਜਿਹੜੇ ਵੇਚਦੇ ਸਨ

ਲੋਕ ਹੈਕਲ ਤੋਂ ਜਾਨਵਰਾਂ ਨੂੰ ਖ਼ਰੀਦ ਸਕਦੇ ਸਨ ਅਤੇ ਪਰਮੇਸ਼ੁਰ ਨੂੰ ਸਤਿਕਾਰ ਦੇਣ ਲਈ ਉਸਦੀ ਕੁਰਬਾਨੀ ਦਿੰਦੇ ਸਨ|

ਪੈਸੇ ਬਦਲਣ ਵਾਲੇ

ਜਿਹੜੇ ਬਾਹਰੋਂ ਆਏ ਲੋਕਾਂ ਨੂੰ ਕੁਰਬਾਨੀ ਲਈ ਜਾਨਵਰ ਖਰੀਦਣ ਲਈ ਪੈਸੇ ਬਦਲਣ ਦੀ ਲੋੜ ਹੁੰਦੀ ਸੀ ਉਹਨਾਂ ਲਈ ਯਹੂਦੀ ਅਧਿਕਾਰੀਆਂ ਨੇ ਪੈਸੇ ਬਦਲਣ ਵਾਲੇ ਠਹਿਰਾਏ|