pa_tn/JAS/03/05.md

3.8 KiB

ਇਸੇ ਪ੍ਰਕਾਰ

“ਇਸੇ ਤਰ੍ਹਾਂ |” ਇਹ ਪਿਛਲੀਆਂ ਆਇਤਾਂ ਵਿੱਚ ਦਿੱਤੀ ਗਈ ਘੋੜੇ ਦੀ ਲਗਾਮ ਦੀ ਮੁਖਰੀ ਅਤੇ ਜਹਾਜ ਦੀ ਪਤਵਾਰ ਦੇ ਨਾਲ ਜੀਭ ਦੀ ਤੁਲਨਾ ਕਰਦਾ ਹੈ |

ਵੱਡੇ ਫੌੜ ਮਾਰਦੀ ਹੈ

“ਇੱਕ ਵਿਅਕਤੀ ਇਸ ਨੂੰ ਬਹੁਤ ਸਾਰੀਆਂ ਬੁਰੀਆਂ ਗੱਲਾਂ ਬੋਲਣ ਲਈ ਇਸਤੇਮਾਲ ਕਰ ਸਕਦਾ ਹੈ”

ਵੇਖੋ, ਕਿੰਨਾ ਵੱਡਾ

“ਸੋਚੋ ਕਿ ਕਿੰਨਾ ਵੱਡਾ”

ਕਿੰਨਾ ਵੱਡਾ ਬਣ ਨਿੱਕੀ ਜਿਹੀ ਅੱਗ ਦੇ ਨਾਲ ਬਲ ਉੱਠਦਾ ਹੈ !

ਇਸ ਨੂੰ ਇੱਕ ਕਿਰਿਆਸ਼ੀਲ ਪੰਕਤੀ ਦੇ ਰੂਪ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ “ਇੱਕ ਛੋਟੀ ਜਿਹੀ ਚਿੰਗਾਰੀ ਇੱਕ ਅੱਗ ਨੂੰ ਜਨਮ ਦੇ ਸਕਦੀ ਹੈ ਜੋ ਬਹੁਤ ਸਾਰੇ ਜੰਗਲ ਨੂੰ ਜਲਾ ਦਿੰਦੀ ਹੈ !” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਜੀਭ ਵੀ ਇੱਕ ਅੱਗ ਹੈ

ਜਿਵੇਂ ਅੱਗ ਭਸਮ ਕਰ ਦਿੰਦੀ ਹੈ ਅਤੇ ਸਭ ਕੁਝ ਜਲਾ ਕੇ ਭਸਮ ਕਰ ਦਿੰਦੀ ਹੈ, ਉਸੇ ਤਰ੍ਹਾਂ ਜੀਭ, ਮਨੁੱਖ ਜੋ ਬੋਲਦਾ ਹੈ ਇਹ ਉਸ ਦੇ ਨਾਲ ਸੰਬੰਧਿਤ ਹੈ ਕਿ ਜੋ ਉਹ ਲੋਕਾਂ ਦੇ ਦਿਲ ਨੂੰ ਬੁਰੀ ਤਰ੍ਹਾਂ ਨਾਲ ਦਰਦ ਦੇ ਸਕਦਾ ਹੈ | ਸਮਾਂਤਰ ਅਨੁਵਾਦ : “ਜੀਭ ਇੱਕ ਅੱਗ ਦੀ ਤਰ੍ਹਾਂ ਹੈ |” (ਦੇਖੋ: ਅਲੰਕਾਰ ਅਤੇ ਲੱਛਣ ਅਲੰਕਾਰ)

ਸਾਡੇ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ

ਸਮਾਂਤਰ ਅਨੁਵਾਦ: “ਇਹ ਸਰੀਰ ਦਾ ਇੱਕ ਛੋਟਾ ਹਿੱਸਾ ਹੈ ਪਰ ਸਾਰਿਆਂ ਢੰਗਾਂ ਦੇ ਨਾਲ ਪਾਪ ਕਰਨ ਦੇ ਜੋਗ ਹੈ |”

ਜਿਹੜੀ ਸਾਰੇ ਸਰੀਰ ਨੂੰ ਦਾਗ ਲਾਉਂਦੀ ਹੈ

ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਵਿੱਚ ਕੀਤਾ ਜਾ ਸਕਦਾ ਹੈ | “ਇਹ ਸਾਨੂੰ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਨੂੰ ਨਾ ਭਾਉਂਦਾ ਬਣਾ ਸਕਦੀ ਹੈ” ਜਾਂ “ਇਹ ਸਾਨੂੰ ਪਰਮੇਸ਼ੁਰ ਦੁਆਰਾ ਨਾ ਗ੍ਰਹਿਣ ਜੋਗ ਬਣਾ ਸਕਦੀ ਹੈ |”

ਅਤੇ ਭਵਚੱਕਰ ਨੂੰ ਅੱਗ ਲਾ ਦਿੰਦੀ ਹੈ

“ਭਵਚੱਕਰ” ਇੱਕ ਅਲੰਕਾਰਾ ਹੈ ਜੋ ਵਿਅਕਤੀ ਦੀ ਸਾਰੀ ਜਿੰਦਗੀ ਦੇ ਨਾਲ ਸੰਬੰਧਿਤ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਅਤੇ ਇਹ ਇੱਕ ਵਿਅਕਤੀ ਦੇ ਜੀਵਨ ਨੂੰ ਨਾਸ ਕਰ ਸਕਦੀ ਹੈ |” ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ

ਸ਼ਬਦ “ਆਪ” ਜੀਭ ਦੇ ਨਾਲ ਸੰਬੰਧਿਤ ਹੈ | ਇੱਥੇ “ਨਰਕ” ਇੱਕ ਲੱਛਣ ਅਲੰਕਾਰ ਹੈ ਜੋ ਦੁਸ਼ਟ ਦੀ ਤਾਕਤ ਦੇ ਨਾਲ ਜਾਂ ਸ਼ਤਾਨ ਦੇ ਨਾਲ ਸੰਬੰਧਿਤ ਹੈ | ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਪੰਕਤੀ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ: “ਕਿਉਂਕਿ ਸ਼ਤਾਨ ਇਸ ਨੂੰ ਬੁਰਾਈ ਦੇ ਲਈ ਇਸਤੇਮਾਲ ਕਰਦਾ ਹੈ |”