pa_tn/JAS/01/19.md

3.2 KiB

ਤੁਸੀਂ ਇਹ ਜਾਣਦੇ ਹੋ

ਸੰਭਾਵੀ ਅਰਥ 1) “ਇਹ ਜਾਣਦੇ ਹੋ” ਇੱਕ ਹੁਕਮ ਦੀ ਤਰ੍ਹਾਂ ਉਸ ਵੱਲ ਧਿਆਨ ਖਿੱਚਣ ਲਈ ਹੈ ਜੋ ਮੈਂ ਲਿਖਣ ਜਾ ਰਿਹਾ ਹਾਂ 2) “ਤੁਸੀਂ ਇਹ ਜਾਣਦੇ ਹੋ” ਇੱਕ ਕਥਨ ਹੈ ਕਿ ਮੈਂ ਤੁਹਾਨੂੰ ਉਹ ਯਾਦ ਦਿਲਾਉਣ ਵਾਲਾ ਹਾਂ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ |

ਹਰੇਕ ਮਨੁੱਖ ਸੁਣਨ ਵਿੱਚ ਤੇਜ਼ ਅਤੇ ਬੋਲਣ ਵਿੱਚ ਧੀਮਾ ਹੋਵੇ

ਲੋਕਾਂ ਨੂੰ ਪਹਿਲਾਂ ਧਿਆਨ ਨਾਲ ਸੁਣਨਾ ਚਾਹੀਦਾ ਹੈ, ਅਤੇ ਫਿਰ ਧਿਆਨ ਦੇਣ ਕਿ ਉਹ ਕੀ ਬੋਲਦੇ ਹਨ |

ਕ੍ਰੋਧ ਵਿੱਚ ਧੀਮੇ

“ਜਲਦੀ ਗੁੱਸੇ ਨਾ ਹੋਵੇ”

ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ

ਜਦੋਂ ਇੱਕ ਵਿਅਕਤੀ ਗੁੱਸੇ ਵਿੱਚ ਹੁੰਦਾ ਹੈ ਤਾਂ ਉਹ ਉਸ ਤਰ੍ਹਾਂ ਨਹੀਂ ਕਰਦਾ ਜਿਸ ਤਰ੍ਹਾਂ ਪਰਮੇਸ਼ੁਰ ਚਾਹੁੰਦਾ ਹੈ |

ਹਰ ਪ੍ਰਕਾਰ ਦੀ ਬਦੀ ਅਤੇ ਗੰਦ ਮੰਦ ਜੋ ਹਰ ਜਗ੍ਹਾ ਹੈ ਉਸ ਨੂੰ ਪਰੇ ਸੁੱਟ ਦੇਵੋ

“ਇਹ ਨਕਲ ਦਾ ਇਸਤੇਮਾਲ ਬੁਰਾਈ ਤੇ ਜੋਰ ਦੇਣ ਲਈ ਕੀਤਾ ਗਿਆ ਹੈ | ਸਮਾਂਤਰ ਅਨੁਵਾਦ : “ਹਰ ਪ੍ਰਕਾਰ ਦਾ ਬੂਰਾ ਕੰਮ ਕਰਨਾ ਬੰਦ ਕਰੋ |” (ਦੇਖੋ: ਦੋਹਰਾ )

ਨਰਮਾਈ ਨਾਲ

“ਘਮੰਡ ਤੋਂ ਰਹਿਤ” ਜਾਂ “ਆਕੜ ਤੋਂ ਰਹਿਤ”

ਬੀਜੇ ਹੋਏ ਬਚਨ ਨੂੰ ਕਬੂਲ ਕਰੋ

ਸ਼ਬਦ “ਬੀਜਣਾ” ਦਾ ਅਰਥ ਹੈ ਕਿ ਇੱਕ ਚੀਜ਼ ਨੂੰ ਕਿਸੇ ਦੂਸਰੇ ਦੇ ਅੰਦਰ ਰੱਖਣਾ | ਇਹ ਇੱਕ ਅਲੰਕਾਰ ਹੈ ਜੋ ਪਰਮੇਸ਼ੁਰ ਦੇ ਬਚਨ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਬਚਨ ਇੱਕ ਵਿਅਕਤੀ ਦੇ ਅੰਦਰ ਬੀਜਿਆ ਗਿਆ ਹੈ |ਸਮਾਂਤਰ ਅਨੁਵਾਦ : “ਜਿਹੜਾ ਸੰਦੇਸ਼ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਉਸ ਦੀ ਪਾਲਨਾ ਕਰੋ |” (ਦੇਖੋ: ਅਲੰਕਾਰ) ਆਪਣੀਆਂ ਜਾਨਾਂ ਨੂੰ ਬਚਾਓ

ਇੱਥੇ, ਸ਼ਬਦ “ਜਾਨਾਂ” ਇੱਕ ਉੱਪ

ਲੱਛਣ ਹੈ ਅਤੇ ਪੂਰੇ ਵਿਅਕਤੀ ਨਾਲ ਸੰਬੰਧਿਤ ਹੈ | ਅਤੇ ਇੱਕ ਵਿਅਕਤੀ ਨੂੰ ਕਿਸ ਤੋਂ ਬਚਾਇਆ ਗਿਆ ਹੈ ਉਸ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ | ਸਮਾਂਤਰ ਅਨੁਵਾਦ : “ਆਪਣੇ ਆਪ ਨੂੰ ਪਰਮੇਸ਼ੁਰ ਦੇ ਨਿਆਉਂ ਤੋਂ ਬਚਾਓ |” (ਦੇਖੋ: ਉੱਪ

ਲੱਛਣ ਅਤੇ ਸਪੱਸ਼ਟ ਅਤੇ ਅਪ੍ਰ੍ਤੱਖ)