pa_tn/EPH/02/13.md

2.7 KiB

ਪਰ ਹੁਣ ਮਸੀਹ ਦੇ ਵਿੱਚ

ਪੌਲੁਸ ਅਫ਼ਸੁਸ ਦੇ ਲੋਕਾਂ ਦੇ ਲਈ ਉਹਨਾਂ ਦੇ ਮਸੀਹ ਵਿੱਚ ਵਿਸ਼ਵਾਸ ਕਰਨ ਤੋਂ ਪਹਿਲਾਂ ਅਤੇ ਮਸੀਹ ਵਿੱਚ ਵਿਸ਼ਵਾਸ ਕਰਨ ਤੋਂ ਬਾਅਦ ਦੇ ਫਰਕ ਨੂੰ ਬਹੁਤ ਚੰਗੀ ਤਰ੍ਹਾਂ ਦੇ ਨਾਲ ਦਿਖਾਉਂਦਾ ਹੈ |

ਤੁਸੀਂ ਜਿਹੜੇ ਪਰਮੇਸ਼ੁਰ ਤੋਂ ਦੂਰ ਸੀ ਪਰਮੇਸ਼ੁਰ ਦੇ ਨੇੜੇ ਲਿਆਂਦੇ ਗਏ ਹੋ

ਵਿਸ਼ਵਾਸੀਆਂ ਦੇ ਪਾਪ ਦੇ ਕਾਰਨ, ਉਹ ਪਰਮੇਸ਼ੁਰ ਤੋਂ ਦੂਰ ਸਨ | ਪਰ, ਹੁਣ ਯਿਸੂ ਨੇ ਆਪਣੇ ਲਹੂ ਦੇ ਦੁਆਰਾ ਉਹਨਾਂ ਨੂੰ ਪਰਮੇਸ਼ੁਰ ਦੇ ਨੇੜੇ ਲਿਆਂਦਾ |

ਉਹ ਸਾਡੀ ਸ਼ਾਂਤੀ ਹੈ

“ਯਿਸੂ ਸਾਨੂੰ ਆਪਣੀ ਸ਼ਾਂਤੀ ਦਿੰਦਾ ਹੈ”

ਉਸ ਦੇ ਸਰੀਰ ਦੁਆਰਾ

“ਸਲੀਬ ਉੱਤੇ ਉਸ ਦੀ ਮੌਤ ਦੇ ਦੁਆਰਾ”

ਜੁਦਾਈ ਦੀ ਕੰਧ

“ਨਫਰਤ ਦੀ ਕੰਧ” ਜਾਂ “ਬੁਰੀ ਕਾਮਨਾ”

ਸਾਨੂੰ ਇੱਕ ਦੂਸਰੇ ਤੋਂ ਵੰਡਦੀ ਸੀ

“ਸਾਨੂੰ” ਪੌਲੁਸ ਅਤੇ ਅਤੇ ਅਫ਼ਸੁਸ ਦੇ ਲੋਕਾਂ ਦੇ ਨਾਲ ਸੰਬੰਧਿਤ ਹੈ, ਜੋ ਯਹੂਦੀ ਵਿਸ਼ਵਾਸੀਆਂ ਨੂੰ ਗੈਰ ਕੌਮਾਂ ਦੇ ਵਿਸ਼ਵਾਸੀਆਂ ਤੋਂ ਅਲੱਗ ਕਰਦਾ ਹੈ | (ਦੇਖੋ: ਸੰਮਲਿਤ)

ਉਸ ਨੇ ਸ਼ਰਾ ਨੂੰ ਬਿਧੀਆਂ ਅਤੇ ਕਨੂੰਨਾ ਦੇ ਸਮੇਤ ਸਮਾਪਤ ਕਰ ਦਿੱਤਾ

ਯਿਸੂ ਦੇ ਲਹੂ ਨੇ ਮੂਸਾ ਦੀ ਸ਼ਰਾ ਨੂੰ ਸੰਤੁਸ਼ਟ ਕੀਤਾ ਤਾਂ ਕਿ ਦੋਵੇਂ ਯਹੂਦੀ ਅਤੇ ਗੈਰ ਯਹੂਦੀ ਉਸ ਵਿੱਚ ਸ਼ਾਂਤੀ ਦੇ ਨਾਲ ਰਹਿ ਸਕਣ |

ਦੋਹਾਂ ਦਾ ਮੇਲ ਕਰਾਉਣ ਦੇ ਲਈ

“ਯਹੂਦੀ ਅਤੇ ਗੈਰ ਯਹੂਦੀਆਂ ਨੂੰ ਇਕੱਠੇ ਕਰਨ ਦੇ ਲਈ”

ਉਹਨਾਂ ਵਿਚਲੀ ਜੁਦਾਈ ਨੂੰ ਖਤਮ ਕਰਕੇ

ਯਿਸੂ ਨੇ ਯਹੂਦੀ ਅਤੇ ਗੈਰ ਯਹੂਦੀਆਂ ਦੇ ਆਪਸ ਵਿੱਚ ਵਿਰੋਧ ਰੱਖਣ ਦੇ ਕਾਰਨ ਨੂੰ ਖਤਮ ਕਰ ਦਿੱਤਾ | ਉਹ ਇਹ ਕਿ ਉਹਨਾਂ ਨੂੰ ਹੁਣ ਮੂਸਾ ਦੀ ਸ਼ਰਾ ਦੇ ਅਨੁਸਾਰ ਰਹਿਣ ਦੀ ਜਰੂਰਤ ਨਹੀਂ ਹੈ |