pa_tn/ACT/16/09.md

2.1 KiB

ਪੌਲੁਸ ਨੇ ਇੱਕ ਦਰਸ਼ਣ ਦੇਖਿਆ

ਪੌਲੁਸ ਨੇ ਇੱਕ ਦਰਸ਼ਣ ਵੇਖਿਆ ਜੋ ਸੁਪਨੇ ਦੇ ਨਾਲੋਂ ਅਲੱਗ ਸੀ |

ਉਸ ਨੂੰ ਬੁਲਾਉਂਦਾ ਹੈ

“ਪੌਲੁਸ ਦੀ ਮਿੰਨਤ ਕੀਤੀ” ਜਾਂ “ਪੌਲੁਸ ਨੂੰ ਬੇਨਤੀ ਕੀਤੀ” |

ਸਾਡੀ ਸਹਾਇਤਾ ਕਰ

“ਸਾਡੀ” ਵਿਸ਼ੇਸ਼ ਹੈ | ਜਿਹਨਾਂ ਨੂੰ ਸਹਾਇਤਾ ਦੀ ਲੋੜ ਹੈ ਉਹਨਾਂ ਦੇ ਵਿੱਚ ਉਹ ਆਦਮੀ ਪੌਲੁਸ ਨੂੰ ਸ਼ਾਮਲ ਨਹੀਂ ਕਰਦਾ | “ਮੇਰੀ ਅਤੇ ਮਕਦੂਨਿਯਾ ਦੇ ਦੂਸਰੇ ਲੋਕਾਂ ਦੀ ਸਹਾਇਤਾ ਕਰੋ |” (ਦੇਖੋ: ਵਿਸ਼ੇਸ਼)

ਅਸੀਂ ਪੱਕਾ ਜਾਣਿਆ

ਪੜਨਾਂਵ “ਅਸੀਂ” ਪੌਲੁਸ ਅਤੇ ਉਸ ਦੇ ਸਾਥੀਆਂ ਦੇ ਨਾਲ ਸੰਬੰਧਿਤ ਹੈ | ਲੂਕਾ ਇਸ ਕਿਤਾਬ ਦਾ ਲੇਖਕ ਉਸ ਸਮੇਂ ਪੌਲੁਸ ਦਾ ਇੱਕ ਸਾਥੀ ਸੀ | ਇਹ ਇੱਕ ਸੰਮਲਿਤ ਪੜਨਾਂਵ ਹੈ ਕਿਉਂਕਿ ਇਹ ਲੇਖਕ ਅਤੇ ਹਰੇਕ ਜੋ ਹਾਜਰ ਹੈ ਉਸ ਦੇ ਨਾਲ ਸੰਬੰਧਿਤ ਹੈ | (ਦੇਖੋ: ਸੰਮਲਿਤ)

ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ

ਪੜਨਾਂਵ “ਸਾਨੂੰ” ਪੌਲੁਸ ਅਤੇ ਉਸ ਦੇ ਸਾਥੀਆਂ ਦੇ ਨਾਲ ਸੰਬੰਧਿਤ ਹੈ | ਲੂਕਾ ਇਸ ਕਿਤਾਬ ਦਾ ਲੇਖਕ ਉਸ ਸਮੇਂ ਪੌਲੁਸ ਦਾ ਇੱਕ ਸਾਥੀ ਸੀ | ਇਹ ਇੱਕ ਸੰਮਲਿਤ ਪੜਨਾਂਵ ਹੈ ਜਿਸ ਵਿੱਚ ਲੇਖਕ ਅਤੇ ਸਾਰੇ ਸਾਥੀ ਸ਼ਾਮਲ ਹਨ | (ਸੰਮਲਿਤ)

ਉਹਨਾਂ ਨੂੰ ਖ਼ੁਸ਼ਖਬਰੀ ਸੁਣਾਈਏ

“ਮਕਦੂਨਿਯਾ ਦੇ ਲੋਕਾਂ ਨੂੰ ਖ਼ੁਸ਼ਖਬਰੀ ਸੁਣਾਈਏ” |