pa_tn/ACT/11/01.md

1.6 KiB

ਹੁਣ

ਇਹ ਕਹਾਣੀ ਦੇ ਵਿੱਚ ਨਵੇਂ ਹਿੱਸੇ ਨੂੰ ਦਿਖਾਉਂਦਾ ਹੈ |

ਜੋ ਯਹੂਦਿਯਾ ਦੇ ਵਿੱਚ ਸਨ

“ਜੋ ਯਹੂਦਿਯਾ ਦੇ ਇਲਾਕੇ ਦੇ ਵਿੱਚ ਸਨ”

ਪਰਮੇਸ਼ੁਰ ਦੇ ਬਚਨ ਨੂੰ ਮੰਨ ਲਿਆ ਹੈ

ਇਹ ਪਰਾਈਆਂ ਕੌਮਾਂ ਦੇ ਲੋਕਾਂ ਦੇ ਦੁਆਰਾ ਯਿਸੂ ਮਸੀਹ ਦੀ ਖ਼ੁਸ਼ਖਬਰੀ ਤੇ ਵਿਸ਼ਵਾਸ ਕਰਨ ਦਾ ਇੱਕ ਭਾਵ ਹੈ, ਉਹਨਾਂ ਉੱਤੇ ਪਵਿੱਤਰ ਆਤਮਾ ਦਾ ਆਉਣਾ ਅਤੇ ਬਪਤਿਸਮਾ ਲੈਣਾ | (ਦੇਖੋ: ਲੱਛਣ ਅਲੰਕਾਰ)

ਜਦੋਂ ਪਤਰਸ ਯਰੂਸ਼ਲਮ ਦੇ ਵਿੱਚ ਆਇਆ

ਯਰੂਸ਼ਲਮ ਪਹਾੜੀ ਉੱਤੇ ਸਥਿੱਤ ਹੈ |

ਸੁੰਨਤੀ ਸਮੂਹ

ਇਹ ਯਹੂਦੀਆਂ ਦਾ ਉਹ ਸਮੂਹ ਸੀ ਜਿਹੜੇ ਸਿਖਾਉਂਦੇ ਸਨ ਕਿ ਸਾਰੇ ਯਿਸੂ ਦੇ ਮੰਨਣ ਵਾਲਿਆਂ ਦੇ ਲਈ ਜਰੂਰੀ ਹੈ ਕਿ ਉਹ ਸੁੰਨਤ ਕਰਾਉਣ ਅਤੇ ਮੂਸਾ ਦੀ ਸ਼ਰਾ ਦੀ ਪਾਲਣਾ ਕਰਨ |

ਉਸ ਦੇ ਨਾਲ ਝਗੜਨਾ

“ਉਹ ਉਸ ਦੇ ਨਾਲ ਗੱਲ ਕਰ ਰਹੇ ਸਨ |”

ਉਹਨਾਂ ਦੇ ਨਾਲ ਖਾਧਾ

ਇੱਕ ਸੁੰਨਤੀ ਮਨੁੱਖ ਦਾ ਅਸੁੰਨਤੀ ਮਨੁੱਖ ਦੇ ਨਾਲ ਖਾਣਾ ਯਹੂਦੀ ਸ਼ਰਾ ਦੇ ਵਿਰੋਧ ਵਿੱਚ ਸੀ |