pa_tn/ACT/07/54.md

2.0 KiB

ਮਨ ਸੜ ਗਏ

ਇਹ ਇੱਕ ਮੁਹਾਵਰਾ ਹੈ, “ਉਹ ਗੁੱਸੇ ਹੋ ਗਏ |” (ਦੇਖੋ: ਮੁਹਾਵਰੇ)

ਇਹ ਗੱਲਾਂ ਸੁਣੀਆਂ

ਇਹ ਬਦਲਾਵ ਦਾ ਬਿੰਦੂ ਹੈ; ਪ੍ਰਚਾਰ ਖਤਮ ਹੁੰਦਾ ਹੈ ਅਤੇ ਸਭਾ ਪ੍ਰਤੀਕਿਰਿਆ ਕਰਦੀ ਹੈ |

ਦੰਦ ਪੀਹਣ ਲੱਗੇ

ਇਹ ਸਖਤ ਗੁੱਸੇ ਜਾਂ ਨਫਰਤ ਨੂੰ ਪ੍ਰਗਟ ਕਰਨ ਦੇ ਲਈ ਮੁਹਾਵਰਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਹ ਐਨੇ ਗੁੱਸੇ ਹੋ ਗਏ ਕਿ ਆਪਣੇ ਦੰਦ ਪੀਹਣ ਲੱਗੇ” | (ਦੇਖੋ: ਮੁਹਾਵਰੇ)

ਦੇਖਿਆ...ਸਵਰਗ ਦੇ ਵੱਲ

“ਦੇਖਿਆ...ਅਕਾਸ਼ ਦੇ ਵੱਲ |” ਇਸ ਤਰ੍ਹਾਂ ਲੱਗਦਾ ਹੈ ਕਿ ਕੇਵਲ ਇਸਤੀਫ਼ਾਨ ਨੇ ਇਹ ਦਰਸ਼ਣ ਦੇਖਿਆ ਨਾ ਕਿ ਭੀੜ ਵਿੱਚ ਕਿਸੇ ਹੋਰ ਨੇ |

ਉਸ ਨੇ ਦੇਖਿਆ ਯਿਸੂ ਖੜਾ ਹੈ

ਧਿਆਨ ਦੇਵੋ ਕਿ ਯਿਸੂ “ਖੜਾ” ਸੀ “ਬੈਠਾ” ਨਹੀਂ ਸੀ | ਇਹ ਇੱਕ ਆਦਰ ਸੀ ਜਦੋਂ ਇੱਕ ਰਾਜਾ ਮਹਿਮਾਨ ਨੂੰ ਮਿਲਣ ਦੇ ਲਈ ਖੜਾ ਹੁੰਦਾ ਸੀ |

ਪਰਮੇਸ਼ੁਰ ਦੀ ਮਹਿਮਾ

ਪਰਮੇਸ਼ੁਰ ਦੀ ਮਹਿਮਾ ਚਾਨਣ ਦੇ ਰੂਪ ਵਿੱਚ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ, “ਪਰਮੇਸ਼ੁਰ ਦੇ ਵੱਲੋਂ ਇੱਕ ਚਮਕਦੀ ਹੋਈ ਰੋਸ਼ਨੀ” |

ਮਨੁੱਖ ਦਾ ਪੁੱਤਰ

ਇਸਤੀਫ਼ਾਨ ਯਿਸੂ ਦੀ ਪਹਿਚਾਣ “ਮਨੁੱਖ ਦਾ ਪੁੱਤਰ” ਸਿਰਲੇਖ ਦੇ ਨਾਲ ਦਿੰਦਾ ਹੈ |