pa_tn/2PE/02/10.md

2.3 KiB

ਇਹ ਖਾਸ ਤੌਰ ਤੇ ਸੱਚ ਹੈ

ਸ਼ਬਦ “ਇਹ” 2:9 ਵਿੱਚ ਪਰਮੇਸ਼ੁਰ ਦੁਆਰਾ ਕੁਧਰਮੀ ਮਨੁੱਖਾਂ ਨੂੰ ਨਿਆਉਂ ਦੇ ਦਿਨ ਤੱਕ ਕੈਦ ਵਿੱਚ ਰੱਖਣ ਦੇ ਨਾਲ ਸੰਬੰਧਿਤ ਹੈ |

ਉਹ ਜਿਹੜੇ ਸਰੀਰ ਦੀ ਗੰਦੀ ਕਾਮਨਾ ਦੇ ਅਨੁਸਾਰ ਚੱਲਦੇ ਹਨ ਅਤੇ ਹਕੂਮਤਾਂ ਨੂੰ ਤੁੱਛ ਜਾਣਦੇ ਹਨ

ਕੁਧਰਮੀ ਲੋਕ ਪਾਪ ਦੇ ਸੁਭਾਉ ਅਨੁਸਾਰ ਚੱਲਣਾ ਜਾਰੀ ਰੱਖਦੇ ਹਨ ਅਤੇ ਹਾਕਮ ਜਾਂ ਅਧਿਕਾਰੀਆਂ ਨੂੰ ਕ੍ਰੋਧਿਤ ਕਰਦੇ ਹਨ |

ਸਰੀਰ

ਸ਼ਬਦ “ਸਰੀਰ” ਮਨੁੱਖ ਦੇ ਭੌਤਿਕ ਜਾਂ ਪਾਪਮਈ ਸੁਭਾਉ ਦੇ ਨਾਲ ਸੰਬੰਧਿਤ ਹੈ |

ਉਹ ਢੀਠ ਅਤੇ ਮਨ ਮਤੀਏ ਹਨ

ਸ਼ਬਦ “ਉਹ” ਉਹਨਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਆਪਣੇ ਪਾਪਮਈ ਸੁਭਾਉ ਦੀ ਬੁਰੀ ਕਾਮਨਾ ਦੇ ਅਨੁਸਾਰ ਚੱਲਦੇ ਰਹਿੰਦੇ ਹਨ ਅਤੇ ਦੂਤਾਂ ਦਾ ਜੋ ਆਤਮਿਕ ਅਧਿਕਾਰੀ ਹਨ ਆਦਰ ਨਹੀਂ ਕਰਦੇ |

ਉਹ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਡਰਦੇ

ਕੁਧਰਮੀ ਮਨੁੱਖ ਦੂਤਾਂ ਦੀ ਬੇਜ਼ਤੀ ਕਰਨ ਅਤੇ ਉਹਨਾਂ ਦੇ ਵਿਰੁੱਧ ਬੁਰਾ ਬੋਲਣ ਤੋਂ ਨਹੀਂ ਡਰਦੇ |

ਦੂਤ ਬਲ ਅਤੇ ਸਮਰੱਥਾ ਵਿੱਚ ਸਾਰੇ ਮਨੁੱਖਾਂ ਦੇ ਨਾਲੋਂ ਵੱਡੇ ਹਨ

ਦੂਤ ਮਨੁੱਖਾਂ ਦੇ ਨਾਲੋਂ ਜਿਆਦਾ ਤਕੜੇ ਅਤੇ ਪ੍ਰਭਾਵਸ਼ਾਲੀ ਹਨ, ਅਤੇ ਉਹਨਾਂ ਦੇ ਕੋਲ ਜਿਆਦਾ ਅਧਿਕਾਰ ਹੈ | ਪਰ ਉਹ ਉਹਨਾਂ ਦੇ ਉੱਤੇ ਪ੍ਰਭੁ ਦੇ ਅੱਗੇ ਦੋਸ਼ ਨਹੀਂ ਲਾਉਂਦੇ

“ਪਰ ਦੂਤ ਇਹਨਾਂ ਮਨੁੱਖਾਂ ਦੇ ਵਿਰੁੱਧ ਪਰਮੇਸ਼ੁਰ ਦੇ ਅੱਗੇ ਮਿਹਣਾ ਮਾਰ ਕੇ ਦੋਸ਼ ਨਹੀਂ ਲਾਉਂਦੇ”