pa_tn/2JN/01/01.md

2.9 KiB

ਬਜ਼ੁਰਗ

ਇਹ ਯੂਹੰਨਾ ਦੇ ਨਾਲ ਸੰਬੰਧਿਤ ਹੈ ਜੋ ਰਸੂਲ ਅਤੇ ਯਿਸੂ ਦਾ ਚੇਲਾ ਹੈ | ਉਹ ਆਪਣੇ ਆਪ ਨੂੰ ਇੱਕ ਬਜ਼ੁਰਗ ਦੇ ਰੂਪ ਵਿੱਚ ਦਰਸਾਉਂਦਾ ਹੈ, ਇਸ ਲਈ ਕਿ ਉਹ ਵੱਡੀ ਉਮਰ ਦਾ ਹੈ ਜਾਂ ਇਸ ਲਈ ਕਿ ਉਹ ਕਲੀਸਿਯਾ ਵਿੱਚ ਆਗੂ ਹੈ | ਲੇਖਕ ਦੇ ਨਾਮ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਮੈਂ, ਜੋ ਬਜ਼ੁਰਗ ਹਾਂ, ਲਿਖ ਰਿਹਾ ਹਾਂ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ)

ਉਸ ਸੱਚਾਈ ਦੇ ਕਾਰਨ ਜਿਹੜੀ ਸਾਡੇ ਵਿੱਚ ਰਹਿੰਦੀ ਅਤੇ ਸਦਾ ਸਾਡੇ ਨਾਲ ਰਹੇਗੀ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਕਿਉਂਕਿ ਅਸੀਂ ਸਚਾਈ ਤੇ ਵਿਸ਼ਵਾਸ ਕਰਦੇ ਰਹਿੰਦੇ ਹਾਂ ਅਤੇ ਕਰਦੇ ਰਹਾਂਗੇ”

ਕਲੀਸਿਯਾ ਦਾ ਬਜ਼ੁਰਗ ਅੱਗੇ ਜੋਗ ਚੁਣੀ ਹੋਈ ਸੁਆਣੀ ਅਤੇ ਉਸ ਦੇ ਬੱਚਿਆਂ ਨੂੰ

ਇਸ ਤਰਾਂ ਯੂਨਾਨੀ ਵਿੱਚ ਪੱਤ੍ਰ ਸ਼ੁਰੂ ਕੀਤੇ ਜਾਂਦੇ ਹਨ | ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਮੈਂ, ਬਜ਼ੁਰਗ ਯੂਹੰਨਾ, ਇਹ ਪੱਤ੍ਰੀ ਵਿਸ਼ਵਾਸੀਓ ਤੁਹਾਨੂੰ ਲਿਖ ਰਿਹਾ ਹਾਂ |”

ਉਹ ਸਾਰੇ

ਇਹ ਪੜਨਾਂਵ ਸਾਥੀ ਵਿਸ਼ਵਾਸੀਆਂ ਨਾਲ ਸੰਬੰਧਿਤ ਹੈ |

ਜਿਹਨਾਂ ਨਾਲ ਮੈਂ ਸੱਚ ਵਿੱਚ ਪ੍ਰੇਮ ਕਰਦਾ ਹਾਂ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਜਿਹਨਾਂ ਨਾਲ ਮੈਂ ਸੱਚ ਮੁੱਚ ਪ੍ਰੇਮ ਕਰਦਾ ਹਾਂ“

ਉਸ ਸਚਾਈ ਦੇ ਕਾਰਨ ਜੋ ਸਾਡੇ ਵਿੱਚ ਰਹਿੰਦੀ ਹੈ

ਪੂਰੇ ਅਰਥ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਕਿਉਂਕਿ ਜਦੋਂ ਤੋਂ ਅਸੀਂ ਵਿਸ਼ਵਾਸ ਕੀਤਾ ਹੈ ਯਿਸੂ ਦੇ ਸੰਦੇਸ਼ ਦੀ ਸਚਾਈ ਸਾਡੇ ਵਿੱਚ ਰਹਿੰਦੀ ਹੈ, ਅਤੇ ਇਹ ਸਾਡੇ ਵਿੱਚ ਹਮੇਸ਼ਾਂ ਲਈ ਰਹੇਗੀ |”

ਸਚਾਈ ਅਤੇ ਪ੍ਰੇਮ ਵਿੱਚ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਕਿਉਂਕਿ ਉਹ ਸੱਚੇ ਹਨ ਅਤੇ ਸਾਨੂੰ ਪ੍ਰੇਮ ਕਰਦੇ ਹਨ |” ਸਮਾਂਤਰ ਅਨੁਵਾਦ: “ਕਿਉਂਕਿ ਉਹ ਸੱਚ ਮੁੱਚ ਸਾਨੂੰ ਪ੍ਰੇਮ ਕਰਦੇ ਹਨ |” (ਦੇਖੋ: ਇੱਕ ਦੇ ਲਈ ਦੋ)