pa_tn/2CO/04/01.md

2.3 KiB

ਅਸੀਂ

ਸ਼ਬਦ “ਅਸੀਂ” ਦੇ ਸੰਭਾਵੀ ਅਰਥ ਇਹ ਹਨ 1) ਪੌਲੁਸ ਅਤੇ ਉਸ ਦਾ ਸੇਵਕਾਈ ਵਾਲਾ ਦਲ ਜਾਂ 2) ਪੌਲੁਸ ਅਤੇ ਹੋਰ ਰਸੂਲ ਜਾਂ 3) ਪੌਲੁਸ ਅਤੇ ਕੁਰਿੰਥੀਆਂ ਦੇ ਵਿਸ਼ਵਾਸੀ |

ਸਾਡੇ ਕੋਲ ਇਹ ਸੇਵਕਾਈ ਹੈ..ਅਸੀਂ ਦਯਾ ਪ੍ਰਾਪਤ ਕੀਤੀ ਹੈ

ਇਹ ਦੋਵੇਂ ਪੰਕਤੀਆਂ ਇਹ ਦਿਖਾਉਂਦੀਆਂ ਹਨ ਕਿ ਕਿਵੇਂ ਪਰਮੇਸ਼ੁਰ ਨੇ ਸਾਡੇ ਲਈ ਕੰਮ ਕੀਤਾ ਅਤੇ ਸਾਨੂੰ ਉਸ ਵਰਗੇ ਬਣਨ ਦੇ ਲਈ ਬਦਲ ਕਿ ਸਾਡੇ ਉੱਤੇ ਦਯਾ ਕੀਤੀ | (ਦੇਖੋ: ਸਮਾਂਤਰ)

ਅਸੀਂ ਹੌਂਸਲਾ ਨਹੀਂ ਹਾਰਦੇ

“ਅਸੀਂ ਹੌਂਸਲਾ ਨਹੀਂ ਛੱਡਦੇ”

ਸ਼ਰਮਨਾਕ ਅਤੇ ਗੁਪਤ

ਇਹ ਦੋਵੇਂ ਸ਼ਬਦ ਇੱਕ ਹੀ ਵਿਚਾਰ ਨੂੰ ਪ੍ਰਗਟ ਕਰਦੇ ਹਨ | ਸਮਾਂਤਰ ਅਨੁਵਾਦ: “ਸ਼ਰਮ ਦੇ ਵਿੱਚ ਗੁਪਤ” (ਦੇਖੋ: ਇੱਕ ਦੇ ਲਈ ਦੋ)

ਚਤਰਾਈ ਦੀ ਚਾਲ

“ਧੋਖਾ ਦੇਣ ਦੀ ਚਾਲ”

ਅਸੀਂ ਪਰਮੇਸ਼ੁਰ ਦੇ ਬਚਨ ਦੇ ਵਿੱਚ ਕੁਝ ਰਲਾਉਂਦੇ ਨਹੀਂ

ਇਹ ਪੰਕਤੀ ਦੋ ਨਾਂਹਵਾਚਕ ਵਿਚਾਰਾਂ ਦਾ ਇਸਤੇਮਾਲ ਇੱਕ ਹਾਂਵਾਚਕ ਵਿਚਾਰ ਨੂੰ ਪ੍ਰਗਟ ਕਰਨ ਦੇ ਲਈ ਕਰਦੀ ਹੈ | ਸਮਾਂਤਰ ਅਨੁਵਾਦ: “ਅਸੀਂ ਪਰਮੇਸ਼ੁਰ ਦੇ ਵਚਨ ਦਾ ਇਸਤੇਮਾਲ ਸਹੀ ਢੰਗ ਦੇ ਨਾਲ ਕਰਦੇ ਹਾਂ” (ਦੇਖੋ: ਨਾਂਹਵਾਚਕ ਦੇ ਨਾਲ ਹਾਂਵਾਚਕ ਦੀ ਪੁਸ਼ਟੀ)

ਪਰਮੇਸ਼ੁਰ ਦੀ ਨਜ਼ਰ ਦੇ ਵਿੱਚ

ਪਰਮੇਸ਼ੁਰ ਦੀ ਲੇਖਕ ਦੀ ਵਫਾਦਾਰੀ ਦੇ ਬਾਰੇ ਸਮਝ ਇਹ ਦਿਖਾਉਂਦੀ ਹੈ ਕਿ ਪਰਮੇਸ਼ੁਰ ਉਹਨਾਂ ਨੂੰ ਦੇਖ ਸਕਦਾ ਹੈ | (ਦੇਖੋ: ਮੁਹਾਵਰੇ)