pa_tn/1TI/03/06.md

15 lines
1.8 KiB
Markdown

# ਉਹ ਨਵਾਂ ਚੇਲਾ ਨਾ ਹੋਵੇ
“ਉਹ ਨਵਾਂ ਵਿਸ਼ਵਾਸੀ ਨਾ ਹੋਵੇ” ਜਾਂ “ਉਹ ਨਾ ਹੋਵੇ ਜਿਹੜਾ ਥੋੜਾ ਸਮਾਂ ਪਹਿਲਾਂ ਵਿਸ਼ਵਾਸੀ ਬਣਿਆ ਹੈ” ਜਾਂ “ਉਹ ਸਿਆਣਾ ਵਿਸ਼ਵਾਸੀ ਹੋਵੇ”
# ਅਤੇ ਫੁੱਲ ਕੇ ਸ਼ੈਤਾਨ ਦੀ ਸਜ਼ਾ ਵਿੱਚ ਜਾ ਪਵੇ
“ਉਹ ਸ਼ੈਤਾਨ ਦੇ ਵਾਂਗੂ ਘੁਮੰਡੀ ਹੋ ਜਾਵੇ ਅਤੇ ਉਹ ਸਜ਼ਾ ਪਾਵੇ ਜਿਹੜੀ ਸ਼ੈਤਾਨ ਨੇ ਪਾਈ ਹੈ”
# ਚਾਹੀਦਾ ਹੈ ਕਿ ਬਾਹਰ ਵਾਲਿਆਂ ਕੋਲ ਉਸ ਦੀ ਨੇਕਨਾਮੀ ਹੋਵੇ
“ਇਹ ਜਰੂਰੀ ਹੈ ਕਿ ਜਿਹੜੇ ਯਿਸੂ ਤੇ ਵਿਸ਼ਵਾਸ ਨਹੀਂ ਕਰਦੇ ਉਹ ਉਸਦੇ ਬਾਰੇ ਚੰਗਾ ਸੋਚਣ” ਜਾਂ “ਜਿਹੜੇ ਕਲੀਸਿਯਾ ਦੇ ਬਾਹਰ ਹਨ ਉਹ ਉਸ ਦੇ ਬਾਰੇ ਚੰਗਾ ਸੋਚਣ” (UDB)
# ਉਹ ਬੋਲੀ ਹੇਠ ਨਾ ਆ ਜਾਵੇ
“ਆਪਣੇ ਆਪ ਉੱਤੇ ਸ਼ਰਮ ਲਿਆਵੇ” ਜਾਂ “ਉਸ ਦੇ ਬਾਰੇ ਗਲਤ ਕਹਿਣ ਦਾ ਕਾਰਨ ਦੂਸਰਿਆਂ ਨੂੰ ਦੇਵੇ” (ਦੇਖੋ: ਨਿੰਦਾ )
# ਸ਼ੈਤਾਨ ਦੀ ਫਾਹੀ ਵਿੱਚ ਫੱਸ ਜਾਵੇ
“ਆਪਣੇ ਆਪ ਨੂੰ ਸ਼ੈਤਾਨ ਦੀ ਫਾਹੀ ਵਿੱਚ ਫਸਾ ਦੇਵੇ |” ਸ਼ੈਤਾਨ ਦੁਆਰਾ ਫਾਹੀ ਲਾਉਣਾ ਜਾਂ ਜਾਲ ਲਾਉਣਾ, ਸ਼ੈਤਾਨ ਦੁਆਰਾ ਵਿਸ਼ਵਾਸੀਆਂ ਨੂੰ ਪਾਪ ਕਰਨ ਦੇ ਲਈ ਭਰਮਾਉਣ ਲਈ ਅਲੰਕਾਰ ਹੈ (ਦੇਖੋ; ਅਲੰਕਾਰ)