pa_tn/1JN/02/24.md

3.4 KiB

ਜਿਵੇਂ ਤੁਹਾਡੇ ਲਈ

2:24

26 ਵਿੱਚ “ਤੁਸੀਂ” ਬਹੁਵਚਨ ਹੈ ਅਤੇ ਉਹਨਾਂ ਲੋਕਾਂ ਨਾਲ ਸੰਬੰਧਿਤ ਹੈ ਜਿਹਨਾਂ ਨੂੰ ਯੂਹੰਨਾ ਲਿਖ ਰਿਹਾ ਹੈ | (ਦੇਖੋ: ਤੁਸੀਂ ਦੇ ਰੂਪ)

ਜਿਹੜਾ ਤੁਸੀਂ ਸ਼ੁਰੂਆਤ ਤੋਂ ਸੁਣਿਆ ਉਹ ਤੁਹਾਡੇ ਵਿੱਚ ਕਾਇਮ ਰਹੇ

“ਜੋ ਤੁਸੀਂ ਸ਼ੁਰੂਆਤ ਤੋਂ ਸੁਣਿਆ ਉਸ ਨੂੰ ਯਾਦ ਰੱਖੋ ਅਤੇ ਉਸ ਤੇ ਵਿਸ਼ਵਾਸ ਕਰੋ |” ਉਹਨਾਂ ਨੇ ਇਹ ਕਿਵੇਂ ਸੁਣਿਆ, ਉਹਨਾਂ ਨੇ ਕੀ ਸੁਣਿਆ, ਅਤੇ “ਸ਼ੁਰੂਆਤ” ਦਾ ਕੀ ਅਰਥ ਹੈ, ਉਸ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਉਸ ਤੇ ਵਿਸ਼ਵਾਸ ਕਰਦੇ ਰਹੋ ਜੋ ਤੁਹਾਨੂੰ ਯਿਸੂ ਦੇ ਬਾਰੇ ਸਿਖਾਇਆ ਗਿਆ ਹੈ, ਜਿਵੇਂ ਤੁਸੀਂ ਉਸ ਸਮੇਂ ਵਿਸ਼ਵਾਸ ਕੀਤਾ ਸੀ ਜਦੋਂ ਤੁਹਾਨੂੰ ਪਹਿਲੀ ਵਾਰ ਦੱਸਿਆ ਗਿਆ ਸੀ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

ਜੋ ਤੁਸੀਂ ਸ਼ੁਰੂਆਤ ਤੋਂ ਸੁਣਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜੋ ਅਸੀਂ ਤੁਹਾਨੂੰ ਯਿਸੂ ਬਾਰੇ ਉਸ ਸਮੇਂ ਸਿਖਾਇਆ ਜਦੋਂ ਤੁਸੀਂ ਮਸੀਹੀ ਬਣੇ |”

ਜਿਹੜਾ ਤੁਸੀਂ ਸ਼ੁਰੂਆਤ ਤੋਂ ਸੁਣਿਆ ਹੈ ਉਹ ਤੁਹਾਡੇ ਵਿੱਚ ਕਾਇਮ ਰਹੇ

“ਜੇਕਰ ਤੁਸੀਂ ਉਸ ਤੇ ਭਰੋਸਾ ਕਰਦੇ ਰਹਿੰਦੇ ਹੋ ਜੋ ਅਸੀਂ ਤੁਹਾਨੂੰ ਸਿਖਾਇਆ”

ਤੁਸੀਂ ਵੀ ਪਿਤਾ ਅਤੇ ਪੁੱਤਰ ਵਿੱਚ ਕਾਇਮ ਰਹੋਗੇ

ਦੇਖੋ ਇਸ ਦਾ ਅਨੁਵਾਦ 2:5

6 ਵਿੱਚ ਕਿਵੇਂ ਕੀਤਾ ਗਿਆ ਸੀ

ਅਤੇ ਇਹ ਉਹ ਵਾਅਦਾ ਹੈ ਜਿਹੜਾ ਉਸ ਨੇ ਸਾਡੇ ਨਾਲ ਕੀਤਾ ਸੀ; ਸਦੀਪਕ ਜੀਵਨ ਦਾ

“ਅਤੇ ਇਹ ਉਹ ਹੈ ਜਿਸਦਾ ਉਸ ਨੇ ਸਾਡੇ ਨਾਲ ਵਾਅਦਾ ਕੀਤਾ ਸੀ; ਸਦੀਪਕ ਜੀਵਨ” ਜਾਂ “ਉਸ ਨੇ ਸਾਨੂੰ ਸਦਾ ਦੇ ਜੀਵਨ ਦਾ ਵਾਅਦਾ ਕੀਤਾ ਸੀ |”

ਉਸ ਨੇ ਸਾਡੇ ਨਾਲ ਵਾਅਦਾ ਕੀਤਾ

ਇੱਥੇ ਸ਼ਬਦ “ਉਹ” ਮਜ਼ਬੂਤ ਹੈ ਅਤੇ ਮਸੀਹ ਨਾਲ ਸੰਬੰਧਿਤ ਹੈ. ਸ਼ਬਦ “ਅਸੀਂ” ਯੂਹੰਨਾ ਅਤੇ ਸਾਰੇ ਵਿਸ਼ਵਾਸੀਆਂ ਨਾਲ ਸੰਬੰਧਿਤ ਹੈ, ਜਿਸ ਵਿੱਚ ਉਹ ਵੀ ਸ਼ਾਮਿਲ ਹਨ ਜਿਹਨਾਂ ਨੂੰ ਉਹ ਲਿਖ ਰਿਹਾ ਸੀ | (ਦੇਖੋ: ਸੰਮਲਿਤ)

ਉਹ ਤੁਹਾਨੂੰ ਕੁਰਾਹੇ ਲਈ ਜਾਣਗੇ

“ਉਹ ਕੋਸ਼ਿਸ਼ ਕਰਨਗੇ ਕਿ ਤੁਸੀਂ ਝੂਠ ਤੇ ਵਿਸ਼ਵਾਸ ਕਰੋ” ਜਾਂ “ਉਹ ਤੁਹਾਨੂੰ ਪਰਮੇਸ਼ੁਰ ਅਤੇ ਉਸ ਦੀ ਸਚਾਈ ਤੋਂ ਦੂਰ ਲੈ ਕੇ ਜਾਣਾ ਚਾਹੁੰਦੇ ਹਨ”