pa_tn/1JN/02/18.md

2.8 KiB

ਬਾਲਕੋ

ਦੇਖੋ ਤੁਸੀਂ ਇਸ ਦਾ ਅਨੁਵਾਦ 2:1 ਵਿੱਚ ਕਿਵੇਂ ਕੀਤਾ |

ਇਹ ਅੰਤ ਦਾ ਸਮਾਂ ਹੈ

ਪੰਕਤੀ “ਅੰਤ ਦਾ ਸਮਾਂ” ਯਿਸੂ ਮਸੀਹ ਦੇ ਆਉਣ ਅਤੇ ਲੋਕਾਂ ਦਾ ਨਿਆਂ ਕਰਨ ਦੇ ਪਹਿਲਾਂ ਵਾਲੇ ਸਮੇਂ ਨਾਲ ਸੰਬੰਧਿਤ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਯਿਸੂ ਜਲਦੀ ਵਾਪਸ ਆਵੇਗਾ |” ਦੇਖੋ: ਲੱਛਣ ਅਲੰਕਾਰ)

ਜਿਸ ਤੋਂ ਅਸੀਂ ਜਾਣਦੇ ਹਾਂ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਅਤੇ ਇਸ ਦੇ ਕਾਰਨ ਅਸੀਂ ਜਾਣਦੇ ਹਾਂ” ਜਾਂ “ਅਤੇ ਕਿਉਂਕਿ ਬਹੁਤ ਸਾਰੇ ਮਸੀਹ ਵਿਰੋਧੀ ਆ ਗਏ ਹਨ, ਅਸੀਂ ਜਾਣਦੇ ਹਾਂ |”

ਬਹੁਤ ਸਾਰੇ ਮਸੀਹ ਵਿਰੋਧੀ ਆ ਗਏ ਹਨ

“ਬਹੁਤ ਸਾਰੇ ਲੋਕ ਹਨ ਜੋ ਮਸੀਹ ਦੇ ਵਿਰੋਧ ਵਿੱਚ ਹਨ |”

ਉਹ ਸਾਡੇ ਵਿਚੋਂ ਨਿੱਕਲ ਗਏ ਹਨ

“ਉਹਨਾਂ ਨੇ ਸਾਨੂੰ ਛੱਡ ਦਿੱਤਾ ਹੈ”

ਪਰ ਉਹ ਸਾਡੇ ਨਾਲ ਦੇ ਨਹੀਂ ਸਨ

“ਪਰ ਕਿਸੇ ਵੀ ਢੰਗ ਨਾਲ ਸਾਡੇ ਨਾਲ ਸੰਬੰਧ ਨਹੀਂ ਰੱਖਦੇ ਸਨ” ਜਾਂ “ਉਹ ਅਸਲ ਵਿੱਚ ਪਹਿਲਾਂ ਸਾਡੇ ਸਮੂਹ ਦਾ ਹਿੱਸਾ ਤੇ ਨਹੀਂ ਸਨ |” ਇਸ ਦਾ ਕਾਰਨ ਕਿ ਉਹ ਸਾਡੇ ਸਮੂਹ ਦਾ ਹਿੱਸਾ ਨਹੀਂ ਸਨ ਇਹ ਹੈ ਕਿ ਉਹ ਮਸੀਹ ਤੇ ਵਿਸ਼ਵਾਸ ਨਹੀਂ ਕਰਦੇ ਸਨ |

ਕਿਉਂਕਿ ਜੇ ਉਹ ਸਾਡੇ ਨਾਲ ਦੇ ਹੁੰਦੇ, ਤਾਂ ਉਹ ਸਾਡੇ ਨਾਲ ਰਹਿੰਦੇ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਕਿਉਂਕਿ, ਜੇਕਰ ਉਹ ਸੱਚ ਮੁੱਚ ਵਿਸ਼ਵਾਸੀ ਹੁੰਦੇ ਤਾਂ ਉਹ ਸਾਨੂੰ ਛੱਡਦੇ ਨਾ |”

ਉਹ ਨਿੱਕਲ ਗਏ ਤਾਂ ਕਿ ਉਹ ਪਰਗਟ ਹੋਣ ਕਿ ਉਹ ਸਾਡੇ ਨਾਲ ਦੇ ਨਹੀਂ ਹਨ

ਇਸ ਨੂੰ ਇੱਕ ਸਕਿਰਿਆ ਪੰਕਤੀ ਨਾਲ ਬਿਆਨ ਕੀਤਾ ਜਾ ਸਕਦਾ ਹੈ: “ਉਹਨਾਂ ਨੇ ਸਾਨੂੰ ਛੱਡ ਦਿੱਤਾ ਤਾਂ ਕਿ ਪਰਮੇਸ਼ੁਰ ਸਾਨੂੰ ਦਿਖਾ ਸਕੇ ਕਿ ਉਹ ਅਸਲ ਵਿੱਚ ਵਿਸ਼ਵਾਸੀ ਨਹੀਂ ਸਨ |” (ਦੇਖੋ: ਸਕਿਰਿਆ ਜਾਂ ਸੁਸਤ)