pa_tn/1JN/01/05.md

3.2 KiB

ਅਸੀਂ ਸੁਣਿਆ ਹੈ

ਇੱਥੇ ਸ਼ਬਦ “ਅਸੀਂ” ਯੂਹੰਨਾ ਅਤੇ ਉਹਨਾਂ ਲੋਕਾਂ ਨਾਲ ਸੰਬੰਧਿਤ ਹੈ ਜੋ ਯਿਸੂ ਨੂੰ ਉਸ ਸਮੇਂ ਤੋਂ ਜਾਣਦੇ ਸਨ ਜਦੋਂ ਉਹ ਧਰਤੀ ਤੇ ਸੀ | (ਦੇਖੋ: ਉਚੇਚਾ ਅਲੰਕਾਰ)

ਤੁਸੀਂ

ਸ਼ਬਦ ਤੁਸੀਂ ਬਹੁਵਚਨ ਹੈ ਅਤੇ ਉਹਨਾਂ ਲੋਕਾਂ ਨਾਲ ਸੰਬੰਧਿਤ ਹੈ ਜਿਹਨਾਂ ਨੂੰ ਯੂਹੰਨਾ ਲਿਖ ਰਿਹਾ ਸੀ | (ਦੇਖੋ: ਤੁਸੀਂ ਦੇ ਰੂਪ)

ਪਰਮੇਸ਼ੁਰ ਚਾਨਣ ਹੈ

ਇਸ ਦਾ ਅਰਥ ਹੈ ਕਿ ਪਰਮੇਸ਼ੁਰ ਖਰਾ ਸ਼ੁੱਧ ਅਤੇ ਪਵਿੱਤਰ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਪਰਮੇਸ਼ੁਰ ਪਵਿੱਤਰ ਚਾਨਣ ਦੀ ਤਰ੍ਹਾਂ ਖਰਾ ਧਰਮੀ ਹੈ |” ਉਹ ਸੱਭਿਆਚਾਰ ਜਿਸ ਵਿੱਚ ਭਲਾਈ ਨੂੰ ਚਾਨਣ ਦੇ ਨਾਲ ਦਰਸਾਇਆ ਜਾਂਦਾ ਹੈ, ਉਸ ਵਿੱਚ ਚਾਨਣ ਦੇ ਵਿਚਾਰ ਨੂੰ ਅਲੰਕਾਰ ਦੀ ਵਿਆਖਿਆ ਕੀਤੇ ਬਿਨਾ ਰੱਖਿਆ ਜਾ ਸਕਦਾ ਹੈ | (ਦੇਖੋ: ਅਲੰਕਾਰ)

ਉਸ ਵਿੱਚ ਹਨੇਰਾ ਬਿਲਕੁਲ ਨਹੀਂ

ਇਸ ਦਾ ਅਰਥ ਹੈ ਕਿ ਪਰਮੇਸ਼ੁਰ ਕਦੇ ਵੀ ਪਾਪ ਨਹੀਂ ਕਰਦਾ ਅਤੇ ਕਿਸੇ ਵੀ ਢੰਗ ਨਾਲ ਬੁਰਾ ਨਹੀਂ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਸ ਵਿੱਚ ਪਾਪ ਦਾ ਕੋਈ ਹਨੇਰਾ ਨਹੀਂ ਹੈ |” ਉਹ ਸੱਭਿਆਚਾਰ ਜਿਸ ਵਿੱਚ ਬੁਰਾਈ ਨੂੰ ਹਨੇਰੇ ਦੇ ਨਾਲ ਦਰਸਾਇਆ ਜਾਂਦਾ ਹੈ, ਉਸ ਵਿੱਚ ਹਨੇਰੇ ਦੇ ਵਿਚਾਰ ਨੂੰ ਅਲੰਕਾਰ ਦੀ ਵਿਆਖਿਆ ਕੀਤੇ ਬਿਨਾ ਰੱਖਿਆ ਜਾ ਸਕਦਾ ਹੈ |

ਅਸੀਂ....ਸਾਡੇ

ਆਇਤ 6

7 ਵਿੱਚ ਪੜਨਾਵ “ਅਸੀਂ” ਸਾਰੇ ਵਿਸ਼ਵਾਸੀਆਂ ਨਾਲ ਸੰਬੰਧਿਤ ਹੈ, ਅਤੇ ਉਹ ਲੋਕ ਵੀ ਸ਼ਾਮਿਲ ਹਨ ਜਿਹਨਾਂ ਨੂੰ ਯੂਹੰਨਾ ਲਿਖ ਰਿਹਾ ਸੀ | (ਦੇਖੋ: ਸੰਮਲਿਤ)

ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ

“ਅਸੀਂ ਝੂਠ ਬੋਲ ਰਹੇ ਹਾਂ” (ਦੇਖੋ: ਨਕਲ)

ਹਨੇਰੇ ਵਿੱਚ ਚੱਲੀਏ

ਇਸ ਦਾ ਅਰਥ ਹੈ “ਬੁਰਾਈ ਕਰੀਏ” ਜਾਂ “ਜਾਂ ਹਮੇਸ਼ਾਂ ਬੁਰਾਈ ਕਰੀਏ |”

ਚਾਨਣ ਵਿੱਚ ਚੱਲੀਏ

ਇਸ ਦਾ ਅਰਥ ਹੈ “ਭਲਾ ਕਰੀਏ” ਜਾਂ “ਹਮੇਸ਼ਾਂ ਉਹ ਕਰੀਏ ਜੋ ਭਲਾ ਹੈ |”

ਯਿਸੂ ਦਾ ਲਹੂ

ਇਹ ਯਿਸੂ ਦੀ ਮੌਤ ਦੇ ਨਾਲ ਸੰਬੰਧਿਤ ਹੈ | (ਦੇਖੋ: ਲੱਛਣ ਅਲੰਕਾਰ)