pa_tn/1JN/01/03.md

2.4 KiB

ਜੋ ਅਸੀਂ ਸੁਣਿਆ ਅਤੇ ਵੇਖਿਆ ਉਹ ਤੁਹਾਨੂੰ ਵੀ ਦੱਸਦੇ ਹਾਂ

“ਅਸੀਂ ਤੁਹਾਨੂੰ ਵੀ ਦੱਸਦੇ ਹਾਂ ਜੋ ਅਸੀਂ ਸੁਣਿਆ ਅਤੇ ਵੇਖਿਆ”

ਅਸੀਂ....ਸਾਡੇ....ਸਾਡਾ

ਇਹ ਪੜਨਾਂਵ ਯੂਹੰਨਾ ਅਤੇ ਉਹਨਾਂ ਨਾਲ ਸੰਬੰਧਿਤ ਹਨ ਜਿਹਨਾਂ ਨੇ ਯਿਸੂ ਨੂੰ ਜਿਉਂਦਾ ਵੇਖਿਆ ਅਤੇ ਹੁਣ ਲੋਕਾਂ ਨੂੰ ਉਸ ਦੇ ਬਾਰੇ ਸਿਖਾ ਰਹੇ ਹਨ | (ਦੇਖੋ: ਸਪਸ਼ੱਟ )

ਤੁਸੀਂ

ਸ਼ਬਦ ”ਤੁਸੀਂ” ਬਹੁਵਚਨ ਹੈ ਅਤੇ ਉਹਨਾਂ ਲੋਕਾਂ ਨਾਲ ਸੰਬੰਧਿਤ ਹੈ ਜਿਹਨਾਂ ਨੂੰ ਯੂਹੰਨਾ ਲਿਖ ਰਿਹਾ ਸੀ | (ਦੇਖੋ: “ਤੁਸੀਂ” ਦੇ ਰੂਪ’)

ਤੁਹਾਡੀ ਸਾਡੇ ਨਾਲ ਸੰਗਤ ਹੋਵੇ ਅਤੇ ਸਾਡੀ ਸੰਗਤ ਪਿਤਾ ਦੇ ਨਾਲ ਹੈ

ਸ਼ਬਦ “ਸੰਗਤ” ਇੱਥੇ ਇੱਕ ਪੱਕੇ ਮਿੱਤਰ ਨਾਲ ਸੰਬੰਧਿਤ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਸਾਡੇ ਪੱਕੇ ਮਿੱਤਰ ਬਣੋ ਅਤੇ ਅਸੀਂ ਪਰਮੇਸ਼ੁਰ ਪਿਤਾ ਦੇ ਮਿੱਤਰ ਹਾਂ”

ਸਾਡੀ ਸੰਗਤ

ਇਹ ਸਪੱਸ਼ਟ ਨਹੀਂ ਹੈ ਕਿ ਯੂਹੰਨਾ ਆਪਣੇ ਵਾਲਿਆਂ ਨੂੰ ਸ਼ਾਮਿਲ ਕਰ ਰਿਹਾ ਹੈ ਜਾਂ ਨਹੀ | ਤੁਸੀਂ ਇਸ ਦਾ ਅਨੁਵਾਦ ਕਿਸੇ ਵੀ ਢੰਗ ਨਾਲ ਕਰ ਸਕਦੇ ਹੋ |

ਮਸੀਹ

ਸ਼ਬਦ “ਮਸੀਹ” ਸਿਰਲੇਖ ਹੈ, ਇੱਕ ਨਾਮ ਨਹੀਂ ਅਤੇ ਇਸ ਦਾ ਅਰਥ ਹੈ “ਚੁਣਿਆ ਹੋਇਆ”| ਇੱਥੇ ਇਹ ਇਸ ਨਾਲ ਸੰਬੰਧਿਤ ਹੈ ਕਿ ਪਰਮੇਸ਼ੁਰ ਯਿਸੂ ਨੂੰ ਸਾਡਾ ਮੁਕਤੀਦਾਤਾ ਹੋਣ ਲਈ ਚੁਣਦਾ ਹੈ |

ਤਾਂ ਕਿ ਤੁਹਾਡਾ ਅਨੰਦ ਪੂਰਾ ਹੋਵੇ

“ਤੁਹਾਡੇ ਅਨੰਦ ਨੂੰ ਪੂਰਾ ਕਰਨ ਲਈ” ਜਾਂ “ਤੁਹਾਨੂੰ ਪੂਰੀ ਤਰ੍ਹਾਂ ਨਾਲ ਖੁਸ਼ ਕਰਨ ਲਈ” (ਦੇਖੋ: ਸਕਿਰਿਆ ਜਾਂ ਸੁਸਤ)